‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’

ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਪਹਿਲੀ ਸਦੀ ਵਿਚ ਮਸੀਹੀ ਮੰਡਲੀ ਕਿਵੇਂ ਬਣੀ ਅਤੇ ਅੱਜ ਇਹ ਗੱਲ ਸਾਡੇ ਲਈ ਕਿਉਂ ਮਾਅਨੇ ਰੱਖਦੀ ਹੈ।

ਨਕਸ਼ੇ

ਨਕਸ਼ਿਆਂ ਵਿਚ ਇਜ਼ਰਾਈਲ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਅਤੇ ਪੌਲੁਸ ਰਸੂਲ ਦੇ ਮਿਸ਼ਨਰੀ ਦੌਰੇ ਦਿਖਾਏ ਗਏ ਹਨ।

ਪ੍ਰਬੰਧਕ ਸਭਾ ਵੱਲੋਂ ਚਿੱਠੀ

ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰੇਗਾ ਜਿਉਂ-ਜਿਉਂ ਅਸੀਂ ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦੇ ਰਹਿੰਦੇ’ ਹਾਂ?

ਅਧਿਆਇ 1

“ਜਾਓ ਅਤੇ . . . ਚੇਲੇ ਬਣਾਓ”

ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਰਾਜ ਦੇ ਸੰਦੇਸ਼ ਦਾ ਪ੍ਰਚਾਰ ਸਾਰੀਆਂ ਕੌਮਾਂ ਵਿਚ ਕੀਤਾ ਜਾਵੇਗਾ। ਇਹ ਕੰਮ ਕਿਵੇਂ ਕੀਤਾ ਜਾ ਰਿਹਾ ਹੈ?

ਅਧਿਆਇ 2

‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ’

ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਨ ਲਈ ਕਿਵੇਂ ਤਿਆਰ ਕੀਤਾ?

ਅਧਿਆਇ 3

“ਪਵਿੱਤਰ ਸ਼ਕਤੀ ਨਾਲ ਭਰ ਗਏ”

ਮਸੀਹੀ ਮੰਡਲੀ ਨੂੰ ਸ਼ੁਰੂ ਕਰਨ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਕੀ ਭੂਮਿਕਾ ਨਿਭਾਈ?

ਅਧਿਆਇ 4

“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”

ਰਸੂਲ ਦਲੇਰੀ ਦਿਖਾਉਂਦੇ ਹਨ ਅਤੇ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ।

ਅਧਿਆਇ 5

‘ਅਸੀਂ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’

ਰਸੂਲ ਵਿਰੋਧ ਦੇ ਬਾਵਜੂਦ ਡਟੇ ਰਹਿ ਕੇ ਸਾਰੇ ਸੱਚੇ ਮਸੀਹੀਆਂ ਲਈ ਮਿਸਾਲ ਕਾਇਮ ਕਰਦੇ ਹਨ।

ਅਧਿਆਇ 6

ਇਸਤੀਫ਼ਾਨ​—‘ਪਰਮੇਸ਼ੁਰ ਦੀ ਮਿਹਰ ਅਤੇ ਤਾਕਤ ਨਾਲ ਭਰਪੂਰ’

ਇਸਤੀਫ਼ਾਨ ਨੇ ਜਿਸ ਤਰ੍ਹਾਂ ਦਲੇਰੀ ਨਾਲ ਯਹੂਦੀ ਉੱਚ-ਅਦਾਲਤ ਸਾਮ੍ਹਣੇ ਗਵਾਹੀ ਦਿੱਤੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਅਧਿਆਇ 7

‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ

ਫ਼ਿਲਿੱਪੁਸ ਪ੍ਰਚਾਰਕ ਦੇ ਤੌਰ ਤੇ ਇਕ ਵਧੀਆ ਮਿਸਾਲ ਕਾਇਮ ਕਰਦਾ ਹੈ।

ਅਧਿਆਇ 8

ਮੰਡਲੀ ਲਈ “ਸ਼ਾਂਤੀ ਦਾ ਸਮਾਂ ਆ ਗਿਆ”

ਬੇਰਹਿਮੀ ਨਾਲ ਅਤਿਆਚਾਰ ਕਰਨ ਵਾਲਾ ਸੌਲੁਸ ਜੋਸ਼ੀਲਾ ਸੇਵਕ ਬਣ ਜਾਂਦਾ ਹੈ।

ਅਧਿਆਇ 9

“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ”

ਬੇਸੁੰਨਤੇ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਹੋਣਾ ਸ਼ੁਰੂ ਹੁੰਦਾ ਹੈ।

ਅਧਿਆਇ 10

“ਯਹੋਵਾਹ ਦਾ ਬਚਨ ਫੈਲਦਾ ਗਿਆ”

ਪਤਰਸ ਨੂੰ ਬਚਾਇਆ ਜਾਂਦਾ ਹੈ ਅਤੇ ਅਤਿਆਚਾਰਾਂ ਦੇ ਬਾਵਜੂਦ ਖ਼ੁਸ਼ ਖ਼ਬਰੀ ਦਾ ਸੰਦੇਸ਼ ਫੈਲਦਾ ਹੈ।

ਅਧਿਆਇ 11

‘ਉਹ ਖ਼ੁਸ਼ੀ ਅਤੇ ਪਵਿੱਤਰ ਸ਼ਕਤੀ ਨਾਲ ਭਰੇ ਰਹੇ’

ਵਿਰੋਧੀਆਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਵਿਚ ਪੌਲੁਸ ਇਕ ਵਧੀਆ ਮਿਸਾਲ ਕਾਇਮ ਕਰਦਾ ਹੈ।

ਅਧਿਆਇ 12

“ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ”

ਪੌਲੁਸ ਅਤੇ ਬਰਨਾਬਾਸ ਨਿਮਰ ਰਹਿੰਦੇ ਹਨ ਤੇ ਆਪਣੇ ਕੰਮ ਵਿਚ ਡਟੇ ਰਹਿੰਦੇ ਹਨ ਤੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਗੱਲ ਕਰਦੇ ਹਨ।

ਅਧਿਆਇ 13

“ਬਹੁਤ ਝਗੜਾ ਅਤੇ ਬਹਿਸ ਹੋਈ”

ਪ੍ਰਬੰਧਕ ਸਭਾ ਨੂੰ ਸੁੰਨਤ ਦਾ ਮਸਲਾ ਸੌਂਪਿਆ ਜਾਂਦਾ ਹੈ।

ਅਧਿਆਇ 14

“ਅਸੀਂ ਸਾਰਿਆਂ ਨੇ ਸਹਿਮਤ ਹੋ ਕੇ ਫ਼ੈਸਲਾ ਲਿਆ ਹੈ”

ਜਾਣੋ ਕਿ ਪ੍ਰਬੰਧਕ ਸਭਾ ਨੇ ਸੁੰਨਤ ਬਾਰੇ ਕਿਵੇਂ ਫ਼ੈਸਲਾ ਕੀਤਾ ਜਿਸ ਕਰਕੇ ਮੰਡਲੀਆਂ ਵਿਚ ਏਕਤਾ ਕਾਇਮ ਹੋਈ।

ਅਧਿਆਇ 15

‘ਮੰਡਲੀਆਂ ਦਾ ਹੌਸਲਾ ਵਧਾਉਣਾ’

ਸਫ਼ਰੀ ਨਿਗਾਹਬਾਨ ਮੰਡਲੀਆਂ ਦੀ ਨਿਹਚਾ ਪੱਕੀ ਕਰਦੇ ਹਨ।

ਅਧਿਆਇ 16

“ਇਸ ਪਾਰ ਮਕਦੂਨੀਆ ਵਿਚ ਆ”

ਜ਼ਿੰਮੇਵਾਰੀ ਸਵੀਕਾਰਨ ਅਤੇ ਖ਼ੁਸ਼ੀ ਨਾਲ ਅਤਿਆਚਾਰ ਸਹਿਣ ਕਰਕੇ ਬਰਕਤਾਂ ਮਿਲਦੀਆਂ ਹਨ।

ਅਧਿਆਇ 17

‘ਉਸ ਨੇ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦੇ ਕੇ ਚਰਚਾ ਕੀਤੀ’

ਪੌਲੁਸ ਥੱਸਲੁਨੀਕਾ ਅਤੇ ਬਰੀਆ ਦੇ ਯਹੂਦੀਆਂ ਨੂੰ ਚੰਗੀ ਤਰ੍ਹਾਂ ਗਵਾਹੀ ਦਿੰਦਾ ਹੈ।

ਅਧਿਆਇ 18

‘ਪਰਮੇਸ਼ੁਰ ਦੀ ਤਲਾਸ਼ ਕਰੋ ਅਤੇ ਉਸ ਨੂੰ ਲੱਭ ਲਓ’

ਲੋਕਾਂ ਦੇ ਵਿਸ਼ਵਾਸਾਂ ਮੁਤਾਬਕ ਗੱਲਬਾਤ ਢਾਲ਼ਣ ਨਾਲ ਪੌਲੁਸ ਨੂੰ ਪ੍ਰਚਾਰ ਕਰਨ ਦੇ ਕਿਹੜੇ ਮੌਕੇ ਮਿਲੇ?

ਅਧਿਆਇ 19

“ਪ੍ਰਚਾਰ ਕਰਦਾ ਰਹੀਂ, ਹਟੀਂ ਨਾ”

ਕੁਰਿੰਥੁਸ ਵਿਚ ਪੌਲੁਸ ਨੇ ਜੋ ਕੁਝ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਜਿਸ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦੇ ਸਕਾਂਗੇ?

ਅਧਿਆਇ 20

ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”

ਜਾਣੋ ਕਿ ਖ਼ੁਸ਼ ਖ਼ਬਰੀ ਫੈਲਾਉਣ ਵਿਚ ਅਪੁੱਲੋਸ ਅਤੇ ਪੌਲੁਸ ਨੇ ਕਿਵੇਂ ਯੋਗਦਾਨ ਪਾਇਆ।

ਅਧਿਆਇ 21

“ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”

ਪੌਲੁਸ ਜੋਸ਼ ਨਾਲ ਪ੍ਰਚਾਰ ਕਰਦਾ ਹੈ ਅਤੇ ਬਜ਼ੁਰਗਾਂ ਨੂੰ ਸਲਾਹ ਦਿੰਦਾ ਹੈ।

ਅਧਿਆਇ 22

“ਯਹੋਵਾਹ ਦੀ ਇੱਛਾ ਪੂਰੀ ਹੋਵੇ”

ਪੌਲੁਸ ਪੱਕੇ ਇਰਾਦੇ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਯਰੂਸ਼ਲਮ ਜਾਂਦਾ ਹੈ।

ਅਧਿਆਇ 23

“ਮੇਰੀ ਗੱਲ ਸੁਣੋ”

ਪੌਲੁਸ ਗੁੱਸੇ ਵਿਚ ਭੜਕੇ ਲੋਕਾਂ ਅਤੇ ਮਹਾਸਭਾ ਸਾਮ੍ਹਣੇ ਸੱਚਾਈ ਦੇ ਪੱਖ ਵਿਚ ਬੋਲਦਾ ਹੈ।

ਅਧਿਆਇ 24

“ਹੌਸਲਾ ਰੱਖ!”

ਯਹੂਦੀ ਪੌਲੁਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜਦੇ ਹਨ ਅਤੇ ਉਹ ਫ਼ੇਲਿਕਸ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕਰਦਾ ਹੈ।

ਅਧਿਆਇ 25

“ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”

ਪੌਲੁਸ ਖ਼ੁਸ਼ ਖ਼ਬਰੀ ਦੇ ਪੱਖ ਵਿਚ ਲੜਾਈ ਲੜਨ ਵਿਚ ਮਿਸਾਲ ਕਾਇਮ ਕਰਦਾ ਹੈ।

ਅਧਿਆਇ 26

“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”

ਪੌਲੁਸ ਦਾ ਜਹਾਜ਼ ਤਬਾਹ ਹੋ ਜਾਂਦਾ ਹੈ, ਉਹ ਪੱਕੀ ਨਿਹਚਾ ਅਤੇ ਲੋਕਾਂ ਲਈ ਪਿਆਰ ਦਾ ਸਬੂਤ ਦਿੰਦਾ ਹੈ।

ਅਧਿਆਇ 27

‘ਚੰਗੀ ਤਰ੍ਹਾਂ ਗਵਾਹੀ ਦਿਓ’

ਰੋਮ ਵਿਚ ਕੈਦ ਹੁੰਦੇ ਹੋਏ ਵੀ ਪੌਲੁਸ ਪ੍ਰਚਾਰ ਕਰਦਾ ਰਿਹਾ।

ਅਧਿਆਇ 28

“ਧਰਤੀ ਦੇ ਕੋਨੇ-ਕੋਨੇ ਵਿਚ”

ਯਹੋਵਾਹ ਦੇ ਗਵਾਹ ਅੱਜ ਉਹੀ ਕੰਮ ਕਰ ਰਹੇ ਹਨ ਜੋ ਪਹਿਲੀ ਸਦੀ ਵਿਚ ਯਿਸੂ ਮਸੀਹ ਦੇ ਚੇਲਿਆਂ ਨੇ ਸ਼ੁਰੂ ਕੀਤਾ ਸੀ।

ਤਸਵੀਰਾਂ ਦਾ ਇੰਡੈਕਸ

ਇਸ ਕਿਤਾਬ ਦੀਆਂ ਮੁੱਖ ਤਸਵੀਰਾਂ ਦੀ ਸੂਚੀ।