ਭਾਗ 1 • ਰਸੂਲਾਂ ਦੇ ਕੰਮ 1:1–6:7
“ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ”
ਪੰਤੇਕੁਸਤ 33 ਈਸਵੀ ਵਿਚ ਪਵਿੱਤਰ ਸ਼ਕਤੀ ਮਿਲਦਿਆਂ ਹੀ ਯਿਸੂ ਦੇ ਚੇਲੇ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣ ਵਿਚ ਰੁੱਝ ਗਏ। ਇਸ ਭਾਗ ਵਿਚ ਅਸੀਂ ਮਸੀਹੀ ਮੰਡਲੀ ਦੀ ਸ਼ੁਰੂਆਤ, ਯਰੂਸ਼ਲਮ ਵਿਚ ਜ਼ੋਰਾਂ-ਸ਼ੋਰਾਂ ਨਾਲ ਹੋਏ ਪ੍ਰਚਾਰ ਅਤੇ ਸਖ਼ਤ ਵਿਰੋਧ ਦੇ ਬਾਵਜੂਦ ਰਸੂਲਾਂ ਦੀ ਦਲੇਰੀ ʼਤੇ ਗੌਰ ਕਰਾਂਗੇ।