Skip to content

Skip to table of contents

ਪਾਠ 3

ਕੀ ਖ਼ੁਸ਼ ਖ਼ਬਰੀ ਵਾਕਈ ਪਰਮੇਸ਼ੁਰ ਤੋਂ ਹੈ?

ਕੀ ਖ਼ੁਸ਼ ਖ਼ਬਰੀ ਵਾਕਈ ਪਰਮੇਸ਼ੁਰ ਤੋਂ ਹੈ?

1. ਬਾਈਬਲ ਦਾ ਲਿਖਾਰੀ ਕੌਣ ਹੈ?

ਬਾਈਬਲ ਵਿਚ ਇਹ ਖ਼ੁਸ਼ ਖ਼ਬਰੀ ਦਿੱਤੀ ਗਈ ਹੈ ਕਿ ਇਨਸਾਨ ਹਮੇਸ਼ਾ ਲਈ ਧਰਤੀ ਉੱਤੇ ਰਹਿਣਗੇ। (ਜ਼ਬੂਰਾਂ ਦੀ ਪੋਥੀ 37:29) ਬਾਈਬਲ 66 ਛੋਟੀਆਂ-ਛੋਟੀਆਂ ਕਿਤਾਬਾਂ ਦੀ ਬਣੀ ਹੋਈ ਹੈ ਅਤੇ ਇਸ ਨੂੰ ਲਿਖਣ ਲਈ ਪਰਮੇਸ਼ੁਰ ਨੇ 40 ਵਫ਼ਾਦਾਰ ਬੰਦਿਆਂ ਨੂੰ ਵਰਤਿਆ ਸੀ। ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਮੂਸਾ ਦੁਆਰਾ ਤਕਰੀਬਨ 3,500 ਸਾਲ ਪਹਿਲਾਂ ਲਿਖੀਆਂ ਗਈਆਂ ਸਨ। ਅਤੇ ਆਖ਼ਰੀ ਕਿਤਾਬ ਯੂਹੰਨਾ ਰਸੂਲ ਨੇ ਲਗਭਗ 1,900 ਸਾਲ ਪਹਿਲਾਂ ਲਿਖੀ ਸੀ। ਬਾਈਬਲ ਵਿਚ ਕਿਸ ਦੇ ਵਿਚਾਰ ਪਾਏ ਜਾਂਦੇ ਹਨ? ਆਪਣੀ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਨੇ ਬਾਈਬਲ ਨੂੰ ਲਿਖਣ ਵਾਲੇ ਆਦਮੀਆਂ ਦੇ ਮਨਾਂ ਵਿਚ ਆਪਣੇ ਵਿਚਾਰ ਪਾਏ ਸਨ। (2 ਸਮੂਏਲ 23:2) ਅਤੇ ਉਨ੍ਹਾਂ ਨੇ ਸਿਰਫ਼ ਉਸ ਦੇ ਵਿਚਾਰ ਹੀ ਲਿਖੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਾਈਬਲ ਦਾ ਲਿਖਾਰੀ ਯਹੋਵਾਹ ਹੈ।​2 ਤਿਮੋਥਿਉਸ 3:16; 2 ਪਤਰਸ 1:20, 21 ਪੜ੍ਹੋ।

ਵੀਡੀਓ ਦੇਖੋ ਬਾਈਬਲ ਦਾ ਲਿਖਾਰੀ ਕੌਣ ਹੈ?

2. ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਬਾਈਬਲ ਵਿਚ ਜੋ ਕਿਹਾ ਗਿਆ ਹੈ ਉਹ ਸੱਚ ਹੈ?

ਅਸੀਂ ਜਾਣਦੇ ਹਾਂ ਕਿ ਬਾਈਬਲ ਪਰਮੇਸ਼ੁਰ ਤੋਂ ਹੈ ਕਿਉਂਕਿ ਇਸ ਵਿਚ ਭਵਿੱਖ ਬਾਰੇ ਸਾਰੀਆਂ ਗੱਲਾਂ ਸਹੀ-ਸਹੀ ਦੱਸੀਆਂ ਗਈਆਂ ਹਨ। ਕੋਈ ਵੀ ਇਨਸਾਨ ਇਸ ਤਰ੍ਹਾਂ ਨਹੀਂ ਕਰ ਸਕਦਾ। (ਯਹੋਸ਼ੁਆ 23:14) ਸਿਰਫ਼ ਸਰਬਸ਼ਕਤੀਮਾਨ ਪਰਮੇਸ਼ੁਰ ਹੀ ਪੂਰੀ ਤਰ੍ਹਾਂ ਜਾਣ ਸਕਦਾ ਹੈ ਕਿ ਭਵਿੱਖ ਵਿਚ ਕੀ ਹੋਣਾ ਹੈ।​ਯਸਾਯਾਹ 42:9; 46:10 ਪੜ੍ਹੋ।

ਪਰਮੇਸ਼ੁਰ ਵੱਲੋਂ ਹੋਣ ਕਰਕੇ ਬਾਈਬਲ ਇਕ ਅਨੋਖੀ ਕਿਤਾਬ ਹੈ। ਇਸ ਨੂੰ ਸੈਂਕੜੇ ਭਾਸ਼ਾਵਾਂ ਵਿਚ ਛਾਪਿਆ ਗਿਆ ਹੈ ਅਤੇ ਇਸ ਦੀਆਂ ਅਰਬਾਂ ਕਾਪੀਆਂ ਵੰਡੀਆਂ ਗਈਆਂ ਹਨ। ਭਾਵੇਂ ਬਾਈਬਲ ਇਕ ਪੁਰਾਣੀ ਕਿਤਾਬ ਹੈ, ਫਿਰ ਵੀ ਇਹ ਸਾਬਤ ਕੀਤੇ ਗਏ ਵਿਗਿਆਨ ਨਾਲ ਸਹਿਮਤ ਹੈ। ਨਾਲੇ ਇਸ ਦੇ 40 ਲੇਖਕ ਵੀ ਇਕ-ਦੂਜੇ ਨਾਲ ਬਿਲਕੁਲ ਸਹਿਮਤ ਸਨ। * ਇਸ ਤੋਂ ਇਲਾਵਾ, ਬਾਈਬਲ ’ਤੇ ਪਰਮੇਸ਼ੁਰ ਦੇ ਪਿਆਰ ਦੀ ਮੋਹਰ ਲੱਗੀ ਹੋਈ ਹੈ ਅਤੇ ਇਸ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੀ ਤਾਕਤ ਹੈ। ਇਨ੍ਹਾਂ ਗੱਲਾਂ ਕਰਕੇ ਲੱਖਾਂ ਹੀ ਲੋਕ ਮੰਨਦੇ ਹਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ।​1 ਥੱਸਲੁਨੀਕੀਆਂ 2:13 ਪੜ੍ਹੋ।

ਵੀਡੀਓ ਦੇਖੋ ਕੀ ਬਾਈਬਲ ਸੱਚੀ ਹੈ?

3. ਬਾਈਬਲ ਵਿਚ ਕੀ ਦੱਸਿਆ ਗਿਆ ਹੈ?

ਬਾਈਬਲ ਦਾ ਇਕ ਖ਼ਾਸ ਵਿਸ਼ਾ ਇਸ ਖ਼ੁਸ਼ ਖ਼ਬਰੀ ਬਾਰੇ ਹੈ ਕਿ ਪਰਮੇਸ਼ੁਰ ਦਾ ਇਨਸਾਨਾਂ ਲਈ ਇਕ ਸ਼ਾਨਦਾਰ ਮਕਸਦ ਹੈ। ਬਾਈਬਲ ਵਿਚ ਸਮਝਾਇਆ ਗਿਆ ਹੈ ਕਿ ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਇਨਸਾਨਾਂ ਨੇ ਬਾਗ਼ ਵਰਗੀ ਸੋਹਣੀ ਧਰਤੀ ’ਤੇ ਰਹਿਣ ਦਾ ਸਨਮਾਨ ਕਿਵੇਂ ਗੁਆ ਲਿਆ ਸੀ। ਇਸ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਧਰਤੀ ਨੂੰ ਦੁਬਾਰਾ ਸੁੰਦਰ ਕਿਵੇਂ ਬਣਾਇਆ ਜਾਵੇਗਾ।​ਪ੍ਰਕਾਸ਼ ਦੀ ਕਿਤਾਬ 21:4, 5 ਪੜ੍ਹੋ।

ਪਰਮੇਸ਼ੁਰ ਦੇ ਬਚਨ ਵਿਚ ਕਾਨੂੰਨ, ਸਿਧਾਂਤ ਅਤੇ ਸਲਾਹ ਵੀ ਪਾਈ ਜਾਂਦੀ ਹੈ। ਨਾਲੇ ਬਾਈਬਲ ਵਿਚ ਦੱਸਿਆ ਜਾਂਦਾ ਹੈ ਕਿ ਇਤਿਹਾਸ ਦੌਰਾਨ ਪਰਮੇਸ਼ੁਰ ਇਨਸਾਨਾਂ ਨਾਲ ਕਿਵੇਂ ਪੇਸ਼ ਆਇਆ। ਇਸ ਤੋਂ ਸਾਨੂੰ ਉਸ ਦੇ ਵਧੀਆ ਸੁਭਾਅ ਬਾਰੇ ਪਤਾ ਲੱਗਦਾ ਹੈ। ਸੋ ਬਾਈਬਲ ਪੜ੍ਹ ਕੇ ਤੁਸੀਂ ਪਰਮੇਸ਼ੁਰ ਨੂੰ ਜਾਣ ਸਕਦੇ ਹੋ। ਇਸ ਵਿਚ ਸਮਝਾਇਆ ਗਿਆ ਹੈ ਕਿ ਤੁਸੀਂ ਉਸ ਦੇ ਦੋਸਤ ਕਿਵੇਂ ਬਣ ਸਕਦੇ ਹੋ।​ਜ਼ਬੂਰਾਂ ਦੀ ਪੋਥੀ 19:7, 11; ਯਾਕੂਬ 2:23; 4:8 ਪੜ੍ਹੋ।

4. ਤੁਸੀਂ ਬਾਈਬਲ ਨੂੰ ਕਿਵੇਂ ਸਮਝ ਸਕਦੇ ਹੋ?

ਇਸ ਬਰੋਸ਼ਰ ਦੀ ਮਦਦ ਨਾਲ ਤੁਸੀਂ ਉਹੀ ਤਰੀਕਾ ਵਰਤ ਕੇ ਬਾਈਬਲ ਨੂੰ ਸਮਝ ਸਕਦੇ ਹੋ ਜੋ ਯਿਸੂ ਨੇ ਵਰਤਿਆ ਸੀ। ਯਿਸੂ ਨੇ ਬਾਈਬਲ ਵਿੱਚੋਂ ਇਕ ਤੋਂ ਬਾਅਦ ਇਕ ਹਵਾਲਾ ਦੱਸਿਆ ਅਤੇ ਲੋਕਾਂ ਨੂੰ “ਧਰਮ-ਗ੍ਰੰਥ ਦਾ ਮਤਲਬ” ਸਮਝਾਇਆ।​ਲੂਕਾ 24:27, 45 ਪੜ੍ਹੋ।

ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ ਸੁਣੀਏ? ਪਰ ਕਈ ਲੋਕ ਸੁਣਨਾ ਨਹੀਂ ਚਾਹੁੰਦੇ ਅਤੇ ਉਹ ਸ਼ਾਇਦ ਤੁਹਾਨੂੰ ਬਾਈਬਲ ਪੜ੍ਹਦੇ ਦੇਖ ਕੇ ਖ਼ੁਸ਼ ਨਾ ਹੋਣ। ਫਿਰ ਵੀ ਹਿੰਮਤ ਨਾ ਹਾਰੋ। ਤੁਹਾਡੀ ਹਮੇਸ਼ਾ ਦੀ ਜ਼ਿੰਦਗੀ ਦੀ ਆਸ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਜਾਣੋ।​ਯੂਹੰਨਾ 17:3 ਪੜ੍ਹੋ।

 

^ ਪੈਰਾ 3 ਤਮਾਮ ਲੋਕਾਂ ਲਈ ਇਕ ਪੁਸਤਕ ਨਾਂ ਦਾ ਬਰੋਸ਼ਰ ਦੇਖੋ।