ਸੱਚੀ ਭਗਤੀ ਦੇ ਨਾਲ-ਨਾਲ ਹੋਰ ਧਰਮਾਂ ਦੀ ਭਗਤੀ
ਕੀ ਸਾਰੇ ਧਰਮਾਂ ਦੇ ਲੋਕ ਇੱਕੋ ਪਰਮੇਸ਼ੁਰ ਦੀ ਭਗਤੀ ਕਰਦੇ ਹਨ?
ਕੀ ਯਹੋਵਾਹ ਨੂੰ ਉਹ ਸਾਰੇ ਧਰਮ ਪਸੰਦ ਹਨ ਜੋ ਅਲੱਗ-ਅਲੱਗ ਸਿੱਖਿਆਵਾਂ ਦਿੰਦੇ ਹਨ?
ਮੱਤੀ 7:13, 14; ਯੂਹੰ 17:3; ਅਫ਼ 4:4-6
-
ਬਾਈਬਲ ਵਿੱਚੋਂ ਮਿਸਾਲਾਂ:
-
ਯਹੋ 24:15—ਯਹੋਸ਼ੁਆ ਦੀਆਂ ਗੱਲਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਚੁਣਨਾ ਪੈਣਾ ਕਿ ਅਸੀਂ ਕਿਸ ਦੀ ਭਗਤੀ ਕਰਾਂਗੇ, ਯਹੋਵਾਹ ਦੀ ਜਾਂ ਦੂਜੇ ਦੇਵੀ-ਦੇਵਤਿਆਂ ਦੀ
-
1 ਰਾਜ 18:19-40—ਯਹੋਵਾਹ ਨੇ ਏਲੀਯਾਹ ਨਬੀ ਰਾਹੀਂ ਦਿਖਾਇਆ ਕਿ ਸੱਚੇ ਪਰਮੇਸ਼ੁਰ ਦੇ ਭਗਤਾਂ ਨੂੰ ਦੂਜੇ ਦੇਵੀ-ਦੇਵਤਿਆਂ ਦੀ ਭਗਤੀ ਨਹੀਂ ਕਰਨੀ ਚਾਹੀਦੀ, ਜਿਵੇਂ ਬਆਲ ਦੀ
-
ਯਹੋਵਾਹ ਝੂਠੇ ਦੇਵੀ-ਦੇਵਤਿਆਂ ਬਾਰੇ ਅਤੇ ਉਨ੍ਹਾਂ ਦੀ ਭਗਤੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਲੋਕ ਕਹਿੰਦੇ ਹਨ ਕਿ ਉਹ ਉਸ ਦੀ ਭਗਤੀ ਕਰਦੇ ਹਨ, ਪਰ ਉਹ ਅਜਿਹੇ ਕੰਮ ਵੀ ਕਰਦੇ ਹਨ ਜਿਨ੍ਹਾਂ ਤੋਂ ਉਸ ਨੂੰ ਨਫ਼ਰਤ ਹੈ?
ਯਸਾ 1:13-15; 1 ਕੁਰਿੰ 10:20-22; 2 ਕੁਰਿੰ 6:14, 15, 17
-
ਬਾਈਬਲ ਵਿੱਚੋਂ ਮਿਸਾਲਾਂ:
-
ਕੂਚ 32:1-10—ਇਜ਼ਰਾਈਲੀਆਂ ਦੇ ਦਬਾਅ ਹੇਠ ਆ ਕੇ ਹਾਰੂਨ ਨੇ ਵੱਛੇ ਦੀ ਮੂਰਤ ਬਣਾਈ ਅਤੇ ਇਸ ਨੂੰ ‘ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਉਣ’ ਵਾਸਤੇ ਵਰਤਿਆ। ਇਸ ਕਰਕੇ ਯਹੋਵਾਹ ਦੇ ਗੁੱਸੇ ਦੀ ਅੱਗ ਭੜਕ ਉੱਠੀ
-
1 ਰਾਜ 12:26-30—ਲੋਕਾਂ ਨੂੰ ਯਰੂਸ਼ਲਮ ਦੇ ਭਵਨ ਵਿਚ ਜਾਣ ਤੋਂ ਰੋਕਣ ਲਈ ਰਾਜਾ ਯਾਰਾਬੁਆਮ ਨੇ ਮੂਰਤਾਂ ਬਣਾਈਆਂ ਅਤੇ ਕਿਹਾ ਕਿ ਇਹ ਯਹੋਵਾਹ ਹੈ ਜਿਸ ਕਰਕੇ ਲੋਕ ਪਾਪ ਕਰਨ ਲੱਗੇ
-
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦੂਜੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੇ ਲੋਕਾਂ ਨਾਲ ਮੇਲ-ਜੋਲ ਰੱਖਣ ਬਾਰੇ ਕੀ ਸਿਖਾਇਆ?
ਜਦੋਂ ਯਹੋਵਾਹ ਦੇ ਲੋਕ ਦੂਜੇ ਧਰਮਾਂ ਨਾਲ ਜੁੜੇ ਕੰਮ ਕਰਨ ਲੱਗੇ, ਤਾਂ ਉਸ ਨੇ ਕੀ ਕੀਤਾ?
ਨਿਆ 10:6, 7; ਜ਼ਬੂ 106:35-40; ਯਿਰ 44:2, 3
-
ਬਾਈਬਲ ਵਿੱਚੋਂ ਮਿਸਾਲਾਂ:
-
1 ਰਾਜ 11:1-9—ਆਪਣੀਆਂ ਵਿਦੇਸ਼ੀ ਪਤਨੀਆਂ ਦੇ ਦਬਾਅ ਹੇਠ ਆ ਕੇ ਰਾਜਾ ਸੁਲੇਮਾਨ ਨੇ ਹੋਰ ਦੇਵੀ-ਦੇਵਤਿਆਂ ਦੀ ਭਗਤੀ ਦਾ ਸਮਰਥਨ ਕੀਤਾ ਜਿਸ ਕਰਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ
-
ਜ਼ਬੂ 78:40, 41, 55-62—ਆਸਾਫ਼ ਨੇ ਦੱਸਿਆ ਕਿ ਇਜ਼ਰਾਈਲੀਆਂ ਨੇ ਵਾਰ-ਵਾਰ ਬਗਾਵਤ ਤੇ ਮੂਰਤੀ-ਪੂਜਾ ਕਰ ਕੇ ਯਹੋਵਾਹ ਦਾ ਦਿਲ ਦੁਖਾਇਆ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ
-
ਕੀ ਯਿਸੂ ਨੇ ਉਨ੍ਹਾਂ ਧਾਰਮਿਕ ਸਿੱਖਿਆਵਾਂ ਦਾ ਸਮਰਥਨ ਕੀਤਾ ਜੋ ਪਰਮੇਸ਼ੁਰ ਦੇ ਬਚਨ ਮੁਤਾਬਕ ਸਹੀ ਨਹੀਂ ਸਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 16:6, 12—ਯਿਸੂ ਨੇ ਫ਼ਰੀਸੀਆਂ ਤੇ ਸਦੂਕੀਆਂ ਦੀਆਂ ਸਿੱਖਿਆਵਾਂ ਦੀ ਤੁਲਨਾ ਖਮੀਰ ਨਾਲ ਕੀਤੀ ਕਿਉਂਕਿ ਗ਼ਲਤ ਸਿੱਖਿਆਵਾਂ ਜਲਦੀ ਫੈਲਦੀਆਂ ਹਨ ਅਤੇ ਪਰਮੇਸ਼ੁਰ ਦੇ ਬਚਨ ਦੀਆਂ ਸ਼ੁੱਧ ਸਿੱਖਿਆਵਾਂ ਨੂੰ ਦੂਸ਼ਿਤ ਕਰਦੀਆਂ ਹਨ
-
ਮੱਤੀ 23:5-7, 23-33—ਯਿਸੂ ਨੇ ਗ੍ਰੰਥੀਆਂ ਤੇ ਫ਼ਰੀਸੀਆਂ ਨੂੰ ਉਨ੍ਹਾਂ ਦੇ ਪਖੰਡ ਅਤੇ ਗ਼ਲਤ ਸਿੱਖਿਆਵਾਂ ਕਰਕੇ ਲਾਹਨਤਾਂ ਪਾਈਆਂ
-
ਮਰ 7:5-9—ਯਿਸੂ ਨੇ ਗ੍ਰੰਥੀਆਂ ਤੇ ਫ਼ਰੀਸੀਆਂ ਦਾ ਪਰਦਾਫ਼ਾਸ਼ ਕੀਤਾ ਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਨਾਲੋਂ ਇਨਸਾਨਾਂ ਦੇ ਰੀਤੀ-ਰਿਵਾਜਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸਨ
-
ਕੀ ਯਿਸੂ ਨੇ ਆਪਣੇ ਚੇਲਿਆਂ ਨੂੰ ਵੱਖੋ-ਵੱਖਰੇ ਧਾਰਮਿਕ ਗੁੱਟ ਬਣਾਉਣ ਹੱਲਾਸ਼ੇਰੀ ਦਿੱਤੀ ਸੀ?
-
ਬਾਈਬਲ ਵਿੱਚੋਂ ਮਿਸਾਲਾਂ:
-
ਯੂਹੰ 15:4, 5—ਯਿਸੂ ਨੇ ਅੰਗੂਰਾਂ ਦੀ ਵੇਲ ਦੀ ਮਿਸਾਲ ਦੇ ਕੇ ਸਮਝਾਇਆ ਕਿ ਉਸ ਦੇ ਚੇਲਿਆਂ ਨੂੰ ਉਸ ਨਾਲ ਅਤੇ ਇਕ-ਦੂਜੇ ਨਾਲ ਏਕਤਾ ਵਿਚ ਬੱਝੇ ਰਹਿਣਾ ਚਾਹੀਦਾ ਹੈ
-
ਯੂਹੰ 17:1, 6, 11, 20-23—ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਜਦੋਂ ਯਿਸੂ ਆਪਣੇ ਰਸੂਲਾਂ ਨਾਲ ਸੀ, ਤਾਂ ਉਸ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਸਾਰੇ ਸੱਚੇ ਚੇਲਿਆਂ ਵਿਚ ਏਕਤਾ ਹੋਵੇ
-
ਕੀ ਪਹਿਲੀ ਸਦੀ ਦੀਆਂ ਵੱਖੋ-ਵੱਖਰੀਆਂ ਮੰਡਲੀਆਂ ਇੱਕੋ ਜਿਹੀਆਂ ਸਿੱਖਿਆਵਾਂ ਮੰਨਦੀਆਂ ਸਨ ਤੇ ਇੱਕੋ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਦੀਆਂ ਸਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 11:20-23, 25, 26—ਅੰਤਾਕੀਆ ਅਤੇ ਯਰੂਸ਼ਲਮ ਦੀਆਂ ਮੰਡਲੀਆਂ ਵਿਚ ਚੰਗਾ ਤਾਲਮੇਲ ਅਤੇ ਏਕਤਾ ਸੀ
-
ਰੋਮੀ 15:25, 26; 2 ਕੁਰਿੰ 8:1-7—ਪਹਿਲੀ ਸਦੀ ਦੀਆਂ ਵੱਖੋ-ਵੱਖਰੀਆਂ ਮੰਡਲੀਆਂ ਨੇ ਰਾਹਤ ਕੰਮ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ। ਇਸ ਤਰ੍ਹਾਂ ਪਿਆਰ ਦਿਖਾ ਕੇ ਉਨ੍ਹਾਂ ਨੇ ਏਕਤਾ ਦਾ ਸਬੂਤ ਦਿੱਤਾ
-
ਕੀ ਪਰਮੇਸ਼ੁਰ ਉਨ੍ਹਾਂ ਸਾਰੇ ਧਰਮਾਂ ਨੂੰ ਕਬੂਲ ਕਰਦਾ ਹੈ ਜੋ ਮਸੀਹ ਨੂੰ ਮੰਨਣ ਦਾ ਦਾਅਵਾ ਕਰਦੇ ਹਨ?
ਜੇ ਲੋਕ ਮਸੀਹ ਅਤੇ ਰਸੂਲਾਂ ਦੀਆਂ ਸਿੱਖਿਆਵਾਂ ਨੂੰ ਮੰਨਣਾ ਛੱਡ ਦਿੰਦੇ ਹਨ, ਤਾਂ ਕੀ ਪਰਮੇਸ਼ੁਰ ਉਨ੍ਹਾਂ ਦੀ ਭਗਤੀ ਮਨਜ਼ੂਰ ਕਰੇਗਾ?
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 13:24-30, 36-43—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਜਿਵੇਂ ਖੇਤ ਵਿਚ ਜੰਗਲੀ ਬੂਟੀ ਉੱਗ ਪੈਂਦੀ ਹੈ, ਉਸੇ ਤਰ੍ਹਾਂ ਮੰਡਲੀ ਵਿਚ ਬਹੁਤ ਸਾਰੇ ਝੂਠੇ ਮਸੀਹੀ ਆ ਵੜਨਗੇ
-
1 ਯੂਹੰ 2:18, 19—ਸਿਆਣੀ ਉਮਰ ਦੇ ਯੂਹੰਨਾ ਨੇ ਦੱਸਿਆ ਕਿ ਪਹਿਲੀ ਸਦੀ ਦੇ ਅਖ਼ੀਰ ਤਕ ਮੰਡਲੀ ਵਿਚ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਸਨ
-
ਜੇ ਮੰਡਲੀ ਵਿਚ ਝੂਠੀ ਸਿੱਖਿਆ ਅਤੇ ਗ਼ਲਤ ਕੰਮਾਂ ਨੂੰ ਬਰਦਾਸ਼ਤ ਕੀਤਾ ਜਾਂਦਾ ਹੈ, ਤਾਂ ਕੀ ਹੋ ਸਕਦਾ ਹੈ?
ਮਸੀਹੀਆਂ ਨੂੰ ਆਪਸ ਵਿਚ ਏਕਤਾ ਬਣਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ?
ਮਸੀਹੀਆਂ ਨੂੰ ਝੂਠੀ ਭਗਤੀ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ?
ਧਰਮਾਂ ਦੀਆਂ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਰਨਾ ਕਿਉਂ ਸਹੀ ਹੈ?
ਜਦੋਂ ਦੂਜੇ ਧਰਮਾਂ ਦੇ ਲੋਕ ਸਾਡੇ ʼਤੇ ਹਮਲਾ ਅਤੇ ਜ਼ੁਲਮ ਕਰਦੇ ਹਨ, ਤਾਂ ਸਾਨੂੰ ਹੈਰਾਨੀ ਕਿਉਂ ਨਹੀਂ ਹੋਣੀ ਚਾਹੀਦੀ?