ਪਰਮੇਸ਼ੁਰ ਦੀ ਇੱਛਾ ਕੀ ਹੈ?
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸਦਾ ਲਈ ਸੋਹਣੀ ਧਰਤੀ ਉੱਤੇ ਸ਼ਾਂਤੀ ਨਾਲ ਰਹੀਏ ਅਤੇ ਬੇਸ਼ੁਮਾਰ ਖ਼ੁਸ਼ੀਆਂ ਪਾਈਏ!
ਤੁਸੀਂ ਸ਼ਾਇਦ ਸੋਚੋ, ‘ਇਹ ਕਿਵੇਂ ਹੋ ਸਕਦਾ ਹੈ?’ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਇਹ ਮੁਮਕਿਨ ਹੋਵੇਗਾ। ਪਰਮੇਸ਼ੁਰ ਦੀ ਇੱਛਾ ਹੈ ਕਿ ਸਭ ਲੋਕ ਉਸ ਦੇ ਰਾਜ ਬਾਰੇ ਸਿੱਖਣ ਅਤੇ ਜਾਣਨ ਕਿ ਉਹ ਸਾਡੇ ਲਈ ਕੀ ਕਰੇਗਾ।
ਪਰਮੇਸ਼ੁਰ ਸਾਡਾ ਭਲਾ ਚਾਹੁੰਦਾ ਹੈ।
ਜਿਸ ਤਰ੍ਹਾਂ ਇਕ ਚੰਗਾ ਪਿਤਾ ਆਪਣੇ ਬੱਚਿਆਂ ਦਾ ਭਲਾ ਚਾਹੁੰਦਾ ਹੈ, ਉਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਵੀ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਵਿਚ ਹਮੇਸ਼ਾ ਖ਼ੁਸ਼ੀਆਂ ਰਹਿਣ। (ਯਸਾਯਾਹ 48:17, 18) ਉਸ ਨੇ ਵਾਅਦਾ ਕੀਤਾ ਹੈ ਕਿ ਜਿਹੜਾ ਇਨਸਾਨ ‘ਉਸ ਦੀ ਇੱਛਾ ਪੂਰੀ ਕਰਦਾ ਹੈ, ਉਹ ਹਮੇਸ਼ਾ ਰਹੇਗਾ।’
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੇ ਰਾਹਾਂ ’ਤੇ ਚਲੀਏ।
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੇ “ਮਾਰਗਾਂ ਵਿੱਚ ਚੱਲੀਏ।” ਇਸ ਲਈ ਉਹ “ਸਾਨੂੰ ਆਪਣੇ ਰਾਹ” ਦਿਖਾਉਂਦਾ ਹੈ। (ਯਸਾਯਾਹ 2:2, 3) ਉਸ ਨੇ ਆਪਣੇ ਨਾਂ ਦੇ ਲਈ ਲੋਕਾਂ ਨੂੰ ਚੁਣਿਆ ਹੈ ਜੋ ਧਰਤੀ ਉੱਤੇ ਸਾਰਿਆਂ ਨੂੰ ਉਸ ਦੀ ਇੱਛਾ ਬਾਰੇ ਦੱਸਦੇ ਹਨ।
ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਰਲ਼-ਮਿਲ ਕੇ ਉਸ ਦੀ ਭਗਤੀ ਕਰੀਏ।
ਯਹੋਵਾਹ ਦੀ ਸ਼ੁੱਧ ਭਗਤੀ ਕਰਨ ਕਰਕੇ ਸਾਡੇ ਵਿਚ ਫੁੱਟ ਨਹੀਂ, ਸਗੋਂ ਸੱਚਾ ਪਿਆਰ ਹੈ ਅਤੇ ਅਸੀਂ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਾਂ। (ਯੂਹੰਨਾ 13:35) ਅੱਜ ਦੁਨੀਆਂ ਭਰ ਵਿਚ ਲੋਕਾਂ ਨੂੰ ਕੌਣ ਸਿਖਾ ਰਿਹਾ ਹੈ ਕਿ ਉਹ ਕਿਵੇਂ ਏਕਤਾ ਨਾਲ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹਨ? ਇਹ ਬਰੋਸ਼ਰ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵੇਗਾ।