ਭਾਗ 14
ਯਹੋਵਾਹ ਦਾ ਲੜ ਫੜੀ ਰੱਖੋ
ਪਰਮੇਸ਼ੁਰ ਦਾ ਪੱਖ ਲਓ। 1 ਪਤਰਸ 5:6-9
ਉਨ੍ਹਾਂ ਰੀਤੀ-ਰਿਵਾਜਾਂ ਵਿਚ ਹਿੱਸਾ ਨਾ ਲਓ ਜੋ ਬਾਈਬਲ ਦੇ ਖ਼ਿਲਾਫ਼ ਹਨ। ਇਸ ਤਰ੍ਹਾਂ ਕਰਨ ਲਈ ਹਿੰਮਤ ਚਾਹੀਦੀ ਹੈ।
ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਾ ਲਓ। ਦੁਨੀਆਂ ਦੀਆਂ ਸਰਕਾਰਾਂ ਯਹੋਵਾਹ ਅਤੇ ਉਸ ਦੇ ਰਾਜ ਦੇ ਹੱਕ ਵਿਚ ਕੁਝ ਨਹੀਂ ਕਰਦੀਆਂ।
ਮੱਤੀ 7:24, 25
ਸਹੀ ਫ਼ੈਸਲਾ ਕਰੋ—ਯਹੋਵਾਹ ਦੀ ਸੁਣੋ।ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰੋ; ਉਹ ਪਰਮੇਸ਼ੁਰ ਨੂੰ ਜਾਣਨ ਵਿਚ ਤੁਹਾਡੀ ਮਦਦ ਕਰਨਗੇ।
ਪਰਮੇਸ਼ੁਰ ਬਾਰੇ ਲਗਾਤਾਰ ਸਿੱਖਦੇ ਰਹੋ ਅਤੇ ਉਸ ਦੇ ਹੁਕਮਾਂ ’ਤੇ ਚੱਲਣ ਦੀ ਕੋਸ਼ਿਸ਼ ਕਰੋ।
ਜਦੋਂ ਤੁਹਾਡੀ ਨਿਹਚਾ ਮਜ਼ਬੂਤ ਹੋ ਜਾਵੇ ਤਦ ਤੁਹਾਨੂੰ ਆਪਣੀ ਜ਼ਿੰਦਗੀ ਯਹੋਵਾਹ ਦੇ ਹਵਾਲੇ ਕਰ ਕੇ ਬਪਤਿਸਮਾ ਲੈਣਾ ਚਾਹੀਦਾ ਹੈ।—ਮੱਤੀ 28:19
ਪਰਮੇਸ਼ੁਰ ਦੀ ਸੁਣੋ। ਬਾਈਬਲ ਨੂੰ ਪੜ੍ਹੋ ਅਤੇ ਜੇ ਕੋਈ ਗੱਲ ਸਮਝ ਨਾ ਆਵੇ, ਤਾਂ ਯਹੋਵਾਹ ਦੇ ਲੋਕਾਂ ਨੂੰ ਪੁੱਛੋ। ਫਿਰ ਇਨ੍ਹਾਂ ਗੱਲਾਂ ਨੂੰ ਲਾਗੂ ਕਰੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਹਮੇਸ਼ਾ ਲਈ ਜੀਉਂਦੇ ਰਹੋਗੇ।—ਜ਼ਬੂਰਾਂ ਦੀ ਪੋਥੀ 37:29.