ਜ਼ਬੂਰ 16:1-11

  • ਯਹੋਵਾਹ, ਚੰਗੀਆਂ ਚੀਜ਼ਾਂ ਦਾ ਸੋਮਾ

    • ‘ਯਹੋਵਾਹ ਮੇਰਾ ਹਿੱਸਾ ਹੈ’ (5)

    • ‘ਰਾਤ ਨੂੰ ਮੇਰੀਆਂ ਸੋਚਾਂ ਮੈਨੂੰ ਸੁਧਾਰਦੀਆਂ ਹਨ’ (7)

    • ‘ਯਹੋਵਾਹ ਮੇਰੇ ਸੱਜੇ ਹੱਥ ਹੈ’ (8)

    • “ਤੂੰ ਮੈਨੂੰ ਕਬਰ ਵਿਚ ਨਹੀਂ ਛੱਡੇਂਗਾ” (10)

ਦਾਊਦ ਦਾ ਮਿਕਤਾਮ।* 16  ਹੇ ਪਰਮੇਸ਼ੁਰ, ਮੇਰੀ ਹਿਫਾਜ਼ਤ ਕਰ ਕਿਉਂਕਿ ਮੈਂ ਤੇਰੀ ਪਨਾਹ ਵਿਚ ਆਇਆ ਹਾਂ।+   ਮੈਂ ਯਹੋਵਾਹ ਨੂੰ ਕਿਹਾ ਹੈ: “ਤੂੰ ਯਹੋਵਾਹ ਹੈਂ, ਤੂੰ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈਂ।   ਧਰਤੀ ’ਤੇ ਤੇਰੇ ਪਵਿੱਤਰ ਸੇਵਕਾਂ ਤੋਂ ਮੈਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ+ਜਿਹੜੇ ਤਾਰੀਫ਼ ਦੇ ਕਾਬਲ ਹਨ।”   ਹੋਰ ਦੇਵਤਿਆਂ ਪਿੱਛੇ ਭੱਜਣ ਵਾਲੇ ਲੋਕ ਆਪਣੇ ਹੀ ਗਮਾਂ ਵਿਚ ਵਾਧਾ ਕਰਦੇ ਹਨ।+ ਮੈਂ ਪੀਣ ਦੀ ਭੇਟ ਵਜੋਂ ਉਨ੍ਹਾਂ ਦੇ ਦੇਵਤਿਆਂ ਨੂੰ ਖ਼ੂਨ ਨਹੀਂ ਚੜ੍ਹਾਵਾਂਗਾ,ਨਾ ਹੀ ਉਨ੍ਹਾਂ ਦੇ ਦੇਵਤਿਆਂ ਦਾ ਨਾਂ ਮੇਰੇ ਬੁੱਲ੍ਹਾਂ ’ਤੇ ਆਵੇਗਾ।+   ਯਹੋਵਾਹ ਮੇਰਾ ਹਿੱਸਾ+ ਅਤੇ ਮੇਰਾ ਪਿਆਲਾ ਹੈ।+ ਤੂੰ ਮੇਰੀ ਵਿਰਾਸਤ ਦੀ ਹਿਫਾਜ਼ਤ ਕਰਦਾ ਹੈਂ।   ਤੂੰ ਮਿਣ ਕੇ ਮੈਨੂੰ ਮਨਭਾਉਂਦੀਆਂ ਥਾਵਾਂ ਦਿੱਤੀਆਂ ਹਨ। ਹਾਂ, ਮੈਂ ਆਪਣੀ ਵਿਰਾਸਤ ਤੋਂ ਸੰਤੁਸ਼ਟ ਹਾਂ।+   ਮੈਂ ਯਹੋਵਾਹ ਦਾ ਗੁਣਗਾਨ ਕਰਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ।+ ਰਾਤ ਨੂੰ ਵੀ ਮੇਰੇ ਮਨ ਦੀਆਂ ਸੋਚਾਂ* ਮੈਨੂੰ ਸੁਧਾਰਦੀਆਂ ਹਨ।+   ਮੈਂ ਯਹੋਵਾਹ ਨੂੰ ਹਮੇਸ਼ਾ ਆਪਣੇ ਸਾਮ੍ਹਣੇ ਰੱਖਦਾ ਹਾਂ।+ ਉਹ ਮੇਰੇ ਸੱਜੇ ਹੱਥ ਹੈ, ਇਸ ਕਰਕੇ ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।*+   ਇਸ ਲਈ ਮੇਰਾ ਦਿਲ ਖ਼ੁਸ਼ ਹੈ ਅਤੇ ਮੇਰਾ ਤਨ-ਮਨ* ਖਿੜਿਆ ਹੋਇਆ ਹੈ। ਅਤੇ ਮੈਂ* ਸੁਰੱਖਿਅਤ ਵੱਸਦਾ ਹਾਂ। 10  ਕਿਉਂਕਿ ਤੂੰ ਮੈਨੂੰ ਕਬਰ* ਵਿਚ ਨਹੀਂ ਛੱਡੇਂਗਾ।+ ਤੂੰ ਆਪਣੇ ਵਫ਼ਾਦਾਰ ਸੇਵਕ ਨੂੰ ਟੋਏ ਦਾ ਮੂੰਹ ਨਹੀਂ ਦੇਖਣ ਦੇਵੇਂਗਾ।*+ 11  ਤੂੰ ਮੈਨੂੰ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈਂ।+ ਤੇਰੀ ਹਜ਼ੂਰੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ;+ਤੇਰੇ ਸੱਜੇ ਹੱਥ ਰਹਿ ਕੇ ਮੈਨੂੰ ਸਦਾ ਆਨੰਦ* ਮਿਲਦਾ ਹੈ।

ਫੁਟਨੋਟ

ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਮੇਰੇ ਗੁਰਦੇ।”
ਜਾਂ, “ਨਹੀਂ ਡੋਲਾਂਗਾ।”
ਇਬ, “ਮੇਰੀ ਮਹਿਮਾ।”
ਜਾਂ, “ਮੇਰਾ ਸਰੀਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਟੋਏ ਵਿਚ ਗਲ਼ਣ ਨਹੀਂ ਦੇਵੇਂਗਾ।”
ਜਾਂ, “ਸੁੱਖ।”