ਨਵਾਂ ਸੁਭਾਅ ਪਾਈ ਰੱਖੋ
“ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ।”—ਕੁਲੁ. 3:10.
ਗੀਤ: 43, 27
1, 2. (ੳ) ਕੀ ਅਸੀਂ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਾ ਸਕਦੇ ਹਾਂ? (ਅ) ਕੁਲੁੱਸੀਆਂ 3:10-14 ਵਿਚ ਨਵੇਂ ਸੁਭਾਅ ਦੇ ਕਿਹੜੇ ਗੁਣਾਂ ਦੀ ਗੱਲ ਕੀਤੀ ਗਈ ਹੈ?
ਸਾਡੀ ਨਵੀਂ ਦੁਨੀਆਂ ਅਨੁਵਾਦ ਪੰਜਾਬੀ ਬਾਈਬਲ ਵਿਚ ‘ਨਵਾਂ ਸੁਭਾਅ’ ਸ਼ਬਦ ਇਕ ਤੋਂ ਜ਼ਿਆਦਾ ਪਾਇਆ ਜਾਂਦਾ ਹੈ। (ਅਫ਼. 4:24; ਕੁਲੁ. 3:10) ਇਸ ਵਿਚ ਉਸ ਸੁਭਾਅ ਦੀ ਗੱਲ ਕੀਤੀ ਗਈ ਹੈ ਜੋ “ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ” ਹੈ। ਕੀ ਅਸੀਂ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਾ ਸਕਦੇ ਹਾਂ? ਹਾਂ। ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਸਰੂਪ ’ਤੇ ਬਣਾਇਆ ਹੈ, ਇਸ ਲਈ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ।—ਉਤ. 1:26, 27; ਅਫ਼. 5:1.
2 ਇਹ ਸੱਚ ਹੈ ਕਿ ਸਾਨੂੰ ਵਿਰਸੇ ਵਿਚ ਪਾਪ ਮਿਲਿਆ ਹੈ, ਇਸ ਲਈ ਸਾਡੇ ਵਿਚ ਕਦੇ-ਨਾ-ਕਦੇ ਗ਼ਲਤ ਇੱਛਾਵਾਂ ਜਾਗ ਜਾਂਦੀਆਂ ਹਨ। ਸਾਡੇ ’ਤੇ ਸਾਡੀ ਪਰਵਰਿਸ਼, ਮਾਹੌਲ ਅਤੇ ਸਮਾਜ ਦਾ ਵੀ ਕਾਫ਼ੀ ਅਸਰ ਪੈਂਦਾ ਹੈ। ਪਰ ਯਹੋਵਾਹ ਦੀ ਦਇਆ ਨਾਲ ਅਸੀਂ ਉਸ ਤਰ੍ਹਾਂ ਦੇ ਇਨਸਾਨ ਬਣ ਸਕਦੇ ਹਾਂ ਜਿਸ ਤਰ੍ਹਾਂ ਦੇ ਉਹ ਚਾਹੁੰਦਾ ਹੈ। ਇਸ ਤਰ੍ਹਾਂ ਕਰਨ ਲਈ ਆਓ ਆਪਾਂ ਨਵੇਂ ਸੁਭਾਅ ਦੇ ਕੁਝ ਗੁਣਾਂ ’ਤੇ ਚਰਚਾ ਕਰੀਏ। (ਕੁਲੁੱਸੀਆਂ 3:10-14 ਪੜ੍ਹੋ।) ਫਿਰ ਅਸੀਂ ਦੇਖਾਂਗੇ ਕਿ ਅਸੀਂ ਇਹ ਗੁਣ ਪ੍ਰਚਾਰ ਵਿਚ ਕਿਵੇਂ ਦਿਖਾ ਸਕਦੇ ਹਾਂ।
“ਤੁਸੀਂ ਸਾਰੇ ਬਰਾਬਰ ਹੋ”
3. ਨਵੇਂ ਸੁਭਾਅ ਨੂੰ ਪਹਿਨਣ ਵਾਲਾ ਵਿਅਕਤੀ ਕੀ ਨਹੀਂ ਕਰਦਾ?
3 ਪੌਲੁਸ ਦੱਸਦਾ ਹੈ ਕਿ ਨਵਾਂ ਸੁਭਾਅ ਪਾਉਣ ਵਾਲਾ ਵਿਅਕਤੀ ਪੱਖਪਾਤ ਨਹੀਂ * ਮੰਡਲੀ ਵਿਚ ਸਾਡੇ ਵਿੱਚੋਂ ਕਿਸੇ ਨੂੰ ਵੀ ਖ਼ੁਦ ਨੂੰ ਦੂਜਿਆਂ ਤੋਂ ਉੱਚਾ ਨਹੀਂ ਸਮਝਣਾ ਚਾਹੀਦਾ ਭਾਵੇਂ ਸਾਡੀ ਜਾਤ, ਦੇਸ਼ ਜਾਂ ਸਮਾਜਕ ਰੁਤਬਾ ਕਿੰਨਾ ਹੀ ਉੱਚਾ ਕਿਉਂ ਨਾ ਹੋਵੇ। ਕਿਉਂ? ਕਿਉਂਕਿ ਅਸੀਂ ਸਾਰੇ ਮਸੀਹ ਦੇ ਚੇਲੇ ਹਾਂ ਯਾਨੀ ਅਸੀਂ “ਸਾਰੇ ਬਰਾਬਰ ਹਾਂ।”—ਕੁਲੁ. 3:11; ਗਲਾ. 3:28.
ਕਰਦਾ। ਉਸ ਨੇ ਕਿਹਾ: “ਨਵੇਂ ਸੁਭਾਅ ਅਨੁਸਾਰ ਨਾ ਕੋਈ ਯੂਨਾਨੀ ਹੈ, ਨਾ ਯਹੂਦੀ, ਨਾ ਸੁੰਨਤ ਕੀਤਾ ਹੋਇਆ, ਨਾ ਬੇਸੁੰਨਤਾ, ਨਾ ਵਿਦੇਸ਼ੀ, ਨਾ ਸਕੂਥੀ, ਨਾ ਗ਼ੁਲਾਮ ਅਤੇ ਨਾ ਹੀ ਕੋਈ ਆਜ਼ਾਦ ਹੈ।”4. (ੳ) ਯਹੋਵਾਹ ਦੇ ਸੇਵਕਾਂ ਨੂੰ ਸਾਰਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ਅ) ਕਿਸ ਹਾਲਾਤ ਵਿਚ ਮਸੀਹੀ ਏਕਤਾ ਖ਼ਤਰੇ ਵਿਚ ਪੈ ਸਕਦੀ ਹੈ?
4 ਨਵਾਂ ਸੁਭਾਅ ਪਾ ਕੇ ਅਸੀਂ ਸਾਰਿਆਂ ਦਾ ਮਾਣ-ਸਨਮਾਨ ਕਰਦੇ ਹਾਂ, ਚਾਹੇ ਉਹ ਕਿਸੇ ਵੀ ਜਾਤ ਜਾਂ ਪਿਛੋਕੜ ਦੇ ਕਿਉਂ ਨਾ ਹੋਣ। (ਰੋਮੀ. 2:11) ਪਰ ਦੁਨੀਆਂ ਦੇ ਕੁਝ ਦੇਸ਼ਾਂ ਵਿਚ ਇਸ ਤਰ੍ਹਾਂ ਕਰਨਾ ਬਹੁਤ ਮੁਸ਼ਕਲ ਹੈ। ਮਿਸਾਲ ਲਈ, ਕਾਫ਼ੀ ਸਮਾਂ ਪਹਿਲਾਂ ਦੱਖਣੀ ਅਫ਼ਰੀਕਾ ਵਿਚ ਸਰਕਾਰ ਨੇ ਵੱਖੋ-ਵੱਖਰੇ ਜਾਤ ਦੇ ਲੋਕਾਂ ਨੂੰ ਅੱਡ ਕਰਨ ਲਈ ਅਲੱਗ-ਅਲੱਗ ਜਗ੍ਹਾ ਦਿੱਤੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ, ਜਿਨ੍ਹਾਂ ਵਿਚ ਗਵਾਹ ਵੀ ਹਨ, ਹਾਲੇ ਵੀ ਅੱਡ ਹੋ ਕੇ ਰਹਿ ਰਹੇ ਹਨ। ਪ੍ਰਬੰਧਕ ਸਭਾ ਚਾਹੁੰਦੀ ਸੀ ਕਿ ਭੈਣ-ਭਰਾ “ਆਪਣੇ ਦਿਲਾਂ ਦੇ ਦਰਵਾਜ਼ੇ” ਖੋਲ੍ਹਣ ਯਾਨੀ ਉਹ ਦੂਜੀ ਜਾਤ ਦੇ ਲੋਕਾਂ ਨਾਲ ਵੀ ਸੰਗਤ ਕਰਨ। ਇਸ ਲਈ ਅਕਤੂਬਰ 2013 ਵਿਚ ਪ੍ਰਬੰਧਕ ਸਭਾ ਨੇ ਇਕ ਖ਼ਾਸ ਇੰਤਜ਼ਾਮ ਕੀਤਾ ਜਿਸ ਰਾਹੀਂ ਅਲੱਗ-ਅਲੱਗ ਜਾਤ ਦੇ ਭੈਣ-ਭਰਾ ਇਕ ਦੂਜੇ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਦੇ ਸਨ।—2 ਕੁਰਿੰ. 6:13.
5, 6. (ੳ) ਇਕ ਦੇਸ਼ ਵਿਚ ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਵਧਾਉਣ ਲਈ ਕਿਹੜੇ ਇੰਤਜ਼ਾਮ ਕੀਤੇ ਗਏ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਇਸ ਇੰਤਜ਼ਾਮ ਦੇ ਕਿਹੜੇ ਨਤੀਜੇ ਨਿਕਲੇ?
5 ਪ੍ਰਬੰਧਕ ਸਭਾ ਨੇ ਇੰਤਜ਼ਾਮ ਕੀਤਾ ਕਿ ਵੱਖੋ-ਵੱਖਰੀਆਂ ਮੰਡਲੀਆਂ ਵਿੱਚੋਂ ਦੋ ਮੰਡਲੀਆਂ ਦੇ ਭੈਣ-ਭਰਾ ਕਿਸੇ-ਕਿਸੇ ਸ਼ਨੀ-ਐਤਵਾਰ ਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣਗੇ। ਇਹ ਭੈਣ-ਭਰਾ ਅਲੱਗ-ਅਲੱਗ ਭਾਸ਼ਾ ਅਤੇ ਜਾਤਾਂ ਤੋਂ ਹੁੰਦੇ ਸਨ। ਉਨ੍ਹਾਂ ਮੰਡਲੀਆਂ ਦੇ ਭੈਣ-ਭਰਾ ਇਕੱਠੇ ਪ੍ਰਚਾਰ ਕਰਦੇ, ਸਭਾਵਾਂ ’ਤੇ ਜਾਂਦੇ ਅਤੇ ਇਕ-ਦੂਜੇ ਦੇ ਘਰ ਜਾਂਦੇ ਸਨ। ਸੈਂਕੜੇ ਮੰਡਲੀਆਂ ਨੇ ਇਸ ਇੰਤਜ਼ਾਮ ਵਿਚ ਹਿੱਸਾ ਲਿਆ ਅਤੇ ਸ਼ਾਖ਼ਾ ਦਫ਼ਤਰ ਨੂੰ ਕਈ ਚੰਗੀਆਂ ਖ਼ਬਰਾਂ ਮਿਲੀਆਂ। ਇਸ ਇੰਤਜ਼ਾਮ ਦਾ ਅਵਿਸ਼ਵਾਸੀਆਂ ’ਤੇ ਵੀ ਚੰਗਾ ਅਸਰ ਪਿਆ। ਮਿਸਾਲ ਲਈ, ਇਕ ਧਾਰਮਿਕ ਆਗੂ ਨੇ ਕਿਹਾ: “ਚਾਹੇ ਮੈਂ ਗਵਾਹ ਨਹੀਂ ਹਾਂ, ਪਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਤੁਹਾਡੇ ਪ੍ਰਚਾਰ ਦੇ ਕੰਮ ਦਾ ਇੰਤਜ਼ਾਮ ਬਹੁਤ ਵਧੀਆ ਹੈ ਅਤੇ ਤੁਹਾਡੇ ਵਿਚ ਜਾਤ-ਪਾਤ ਦਾ ਨਾਮੋ-ਨਿਸ਼ਾਨ ਨਹੀਂ।” ਭੈਣਾਂ-ਭਰਾਵਾਂ ਨੂੰ ਇਹ ਇੰਤਜ਼ਾਮ ਕਿਹੋ ਜਿਹਾ ਲੱਗਾ?
6 ਭੈਣ ਨੋਮਾ ਹੋਜ਼ਾ ਭਾਸ਼ਾ ਬੋਲਦੀ ਸੀ। ਪਹਿਲਾਂ-ਪਹਿਲਾਂ ਉਸ ਨੂੰ ਅੰਗ੍ਰੇਜ਼ੀ ਬੋਲਣ ਵਾਲੇ ਭੈਣਾਂ-ਭਰਾਵਾਂ ਨੂੰ ਆਪਣੇ ਛੋਟੇ ਜਿਹੇ ਘਰ ਬੁਲਾਉਣਾ ਔਖਾ ਲੱਗਦਾ ਸੀ। ਪਰ ਗੋਰੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਅਤੇ ਉਨ੍ਹਾਂ ਦੇ ਘਰ ਜਾ ਕੇ ਨੋਮਾ ਦਾ ਝਾਕਾ ਖੁੱਲ੍ਹ ਗਿਆ। ਉਹ ਕਹਿੰਦੀ ਹੈ: “ਉਹ ਵੀ ਸਾਡੇ ਵਰਗੇ ਆਮ ਲੋਕ ਹਨ।” ਸੋ ਜਦੋਂ ਅੰਗ੍ਰੇਜ਼ੀ ਮੰਡਲੀ ਦੇ ਭੈਣ-ਭਰਾ ਹੋਜ਼ਾ ਭਾਸ਼ਾ ਦੀ ਮੰਡਲੀ ਦੇ ਭੈਣ-ਭਰਾਵਾਂ ਨਾਲ ਪ੍ਰਚਾਰ ਕਰਨ ਆਏ, ਤਾਂ ਨੋਮਾ ਨੇ ਕੁਝ ਭੈਣਾਂ-ਭਰਾਵਾਂ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ। ਉਹ ਬਹੁਤ ਪ੍ਰਭਾਵਿਤ ਹੋਈ ਜਦੋਂ ਇਕ ਗੋਰਾ ਬਜ਼ੁਰਗ ਬਿਨਾਂ ਕਿਸੇ ਸ਼ਿਕਾਇਤ ਇਕ ਛੋਟੇ ਜਿਹੇ ਪਲਾਸਟਿਕ ਦੇ ਬਕਸੇ ’ਤੇ ਬੈਠ ਗਿਆ। ਅੱਜ ਵੀ ਇਸ ਇੰਤਜ਼ਾਮ ਕਰਕੇ ਬਹੁਤ ਸਾਰੇ ਭੈਣ-ਭਰਾ ਅਲੱਗ-ਅਲੱਗ ਪਿਛੋਕੜਾਂ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰ ਰਹੇ ਹਨ।
‘ਹਮਦਰਦੀ ਅਤੇ ਦਇਆ ਨੂੰ ਕੱਪੜਿਆਂ ਵਾਂਗ ਪਹਿਨ ਲਓ’
7. ਸਾਨੂੰ ਹਮੇਸ਼ਾ ਦਇਆ ਕਿਉਂ ਦਿਖਾਉਣੀ ਚਾਹੀਦੀ ਹੈ?
7 ਸ਼ੈਤਾਨ ਦੀ ਦੁਨੀਆਂ ਖ਼ਤਮ ਹੋਣ ਤਕ ਯਹੋਵਾਹ ਦੇ ਲੋਕਾਂ ’ਤੇ ਮੁਸੀਬਤਾਂ ਆਉਂਦੀਆਂ ਹੀ ਰਹਿਣਗੀਆਂ। ਮਿਸਾਲ ਲਈ, ਬੇਰੋਜ਼ਗਾਰੀ, ਗੰਭੀਰ ਬੀਮਾਰੀਆਂ, ਅਤਿਆਚਾਰ, ਕੁਦਰਤੀ ਆਫ਼ਤਾਂ, ਅਪਰਾਧ ਦੇ ਸ਼ਿਕਾਰ ਹੋਣ ਕਰਕੇ ਚੀਜ਼ਾਂ ਦਾ ਲੁੱਟਿਆ ਜਾਣਾ ਜਾਂ ਕੋਈ ਹੋਰ ਮੁਸ਼ਕਲ। ਮੁਸ਼ਕਲਾਂ ਦੌਰਾਨ ਇਕ-ਦੂਜੇ ਦੀ ਮਦਦ ਕਰਨ ਲਈ ਸਾਨੂੰ ਦਿਲੋਂ ਹਮਦਰਦੀ ਦਿਖਾਉਣ ਦੀ ਲੋੜ ਹੈ। ਪਿਆਰ ਹੋਣ ਕਰਕੇ ਅਸੀਂ ਦੂਜਿਆਂ ਨਾਲ ਦਇਆ ਨਾਲ ਪੇਸ਼ ਆਵਾਂਗੇ। (ਅਫ਼. 4:32) ਇਹ ਗੁਣ ਨਵੇਂ ਸੁਭਾਅ ਦਾ ਹਿੱਸਾ ਹਨ। ਇਹ ਗੁਣ ਪਰਮੇਸ਼ੁਰ ਦੀ ਰੀਸ ਕਰਨ ਅਤੇ ਦੂਜਿਆਂ ਨੂੰ ਦਿਲਾਸਾ ਦੇਣ ਵਿਚ ਸਾਡੀ ਮਦਦ ਕਰਨਗੇ।—2 ਕੁਰਿੰ. 1:3, 4.
8. ਮੰਡਲੀ ਵਿਚ ਦੂਜਿਆਂ ਨੂੰ ਦਇਆ ਅਤੇ ਹਮਦਰਦੀ ਦਿਖਾਉਣ ਨਾਲ ਕਿਹੜੇ ਵਧੀਆ ਨਤੀਜੇ ਨਿਕਲ ਸਕਦੇ ਹਨ? ਮਿਸਾਲ ਦਿਓ।
8 ਸ਼ਾਇਦ ਸਾਡੀ ਮੰਡਲੀ ਵਿਚ ਗ਼ਰੀਬ ਜਾਂ ਦੂਸਰੇ ਦੇਸ਼ਾਂ ਤੋਂ ਆਏ ਭੈਣ-ਭਰਾ ਹਨ। ਅਸੀਂ ਇਨ੍ਹਾਂ ਨਾਲ ਹੋਰ ਜ਼ਿਆਦਾ ਦਇਆ ਨਾਲ ਕਿਵੇਂ ਪੇਸ਼ ਆ ਸਕਦੇ ਹਾਂ? ਸਾਨੂੰ ਉਨ੍ਹਾਂ ਦਾ ਸੁਆਗਤ ਕਰਨਾ ਚਾਹੀਦਾ ਹੈ, ਉਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣਾਪਣ ਮਹਿਸੂਸ ਕਰਾਉਣਾ ਚਾਹੀਦਾ ਹੈ। (1 ਕੁਰਿੰ. 12:22, 25) ਮਿਸਾਲ ਲਈ, ਡੈਨੀਕਾਰਲ ਨਾਂ ਦਾ ਆਦਮੀ ਫ਼ਿਲਪੀਨ ਤੋਂ ਜਪਾਨ ਰਹਿਣ ਚਲਾ ਗਿਆ। ਪਰਦੇਸੀ ਹੋਣ ਕਰਕੇ ਬਾਕੀ ਕਾਮਿਆਂ ਵਾਂਗ ਉਸ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ ਸੀ। ਫਿਰ ਉਹ ਯਹੋਵਾਹ ਦੇ ਗਵਾਹਾਂ ਦੀ ਸਭਾ ’ਤੇ ਗਿਆ। ਡੈਨੀਕਾਰਲ ਨੇ ਕਿਹਾ: “ਚਾਹੇ ਉੱਥੇ ਜ਼ਿਆਦਾਤਰ ਜਪਾਨੀ ਸਨ, ਫਿਰ ਵੀ ਉਨ੍ਹਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਮੈਨੂੰ ਇੱਦਾਂ ਲੱਗਾ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੇ ਹੋਣ।” ਭੈਣਾਂ-ਭਰਾਵਾਂ ਦੇ ਪਿਆਰ ਕਰਕੇ ਉਹ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਿਆ। ਡੈਨੀਕਾਰਲ ਦਾ ਬਪਤਿਸਮਾ ਹੋ ਗਿਆ ਅਤੇ ਅੱਜ ਉਹ ਮੰਡਲੀ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਉਸ ਦੀ ਮੰਡਲੀ ਦੇ ਬਜ਼ੁਰਗ ਬਹੁਤ ਖ਼ੁਸ਼ ਹਨ ਕਿ ਡੈਨੀਕਾਰਲ ਅਤੇ ਉਸ ਦੀ ਪਤਨੀ ਜੈਨੀਫ਼ਰ ਉਨ੍ਹਾਂ ਦੀ ਮੰਡਲੀ ਵਿਚ ਸੇਵਾ ਕਰ ਰਹੇ ਹਨ। ਬਜ਼ੁਰਗਾਂ ਨੇ ਕਿਹਾ: “ਉਹ ਪਾਇਨੀਅਰਾਂ ਵਜੋਂ ਬਹੁਤ ਸਾਦੀ ਜ਼ਿੰਦਗੀ ਜੀਉਂਦੇ ਹਨ ਅਤੇ ਰਾਜ ਦੇ ਕੰਮਾਂ ਨੂੰ ਪਹਿਲ ਦੇ ਕੇ ਚੰਗੀ ਮਿਸਾਲ ਰੱਖ ਰਹੇ ਹਨ।”—ਲੂਕਾ 12:31.
9, 10. ਮਿਸਾਲ ਦਿਓ ਕਿ ਪ੍ਰਚਾਰ ਵਿਚ ਦੂਜਿਆਂ ਨੂੰ ਹਮਦਰਦੀ ਦਿਖਾਉਣ ਨਾਲ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ।
9 ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਸਾਡੇ ਕੋਲ “ਸਾਰਿਆਂ ਦਾ ਭਲਾ” ਕਰਨ ਦਾ ਮੌਕਾ ਹੁੰਦਾ ਹੈ। (ਗਲਾ. 6:10) ਬਹੁਤ ਸਾਰੇ ਗਵਾਹਾਂ ਨੇ ਸ਼ਰਨਾਰਥੀਆਂ ਲਈ ਹਮਦਰਦੀ ਰੱਖਦੇ ਹੋਏ ਉਨ੍ਹਾਂ ਦੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕੀਤੀ। (1 ਕੁਰਿੰ. 9:23) ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਮਿਸਾਲ ਲਈ, ਆਸਟ੍ਰੇਲੀਆ ਵਿਚ ਰਹਿਣ ਵਾਲੀ ਟਿਫ਼ਨੀ ਨਾਂ ਦੀ ਭੈਣ ਨੇ ਸਹੇਲੀ ਭਾਸ਼ਾ ਸਿੱਖੀ ਤਾਂਕਿ ਉਹ ਬਰਿਜ਼ਬੇਨ ਸ਼ਹਿਰ ਦੀ ਸਹੇਲੀ ਮੰਡਲੀ ਦੀ ਮਦਦ ਕਰ ਸਕੇ। ਚਾਹੇ ਨਵੀਂ ਭਾਸ਼ਾ ਸਿੱਖਣੀ ਬਹੁਤ ਔਖੀ ਸੀ, ਪਰ ਉਸ ਨੂੰ ਬਹੁਤ ਬਰਕਤਾਂ ਮਿਲੀਆਂ। ਟਿਫ਼ਨੀ ਕਹਿੰਦੀ ਹੈ: “ਜੇ ਤੁਸੀਂ ਪ੍ਰਚਾਰ ਕਰਨ ਦਾ ਮਜ਼ਾ ਲੈਣਾ ਚਾਹੁੰਦੇ ਹੋ, ਤਾਂ ਹੋਰ ਭਾਸ਼ਾ ਵਾਲੀ ਮੰਡਲੀ ਵਿਚ ਸੇਵਾ ਕਰੋ। ਨਵੀਂ ਭਾਸ਼ਾ ਸਿੱਖ ਕੇ ਤੁਹਾਨੂੰ ਇੱਦਾਂ ਲੱਗੇਗਾ ਕਿ ਤੁਸੀਂ ਕਿਸੇ ਹੋਰ ਦੇਸ਼ ਆ ਗਏ ਹੋ, ਚਾਹੇ ਕਿ ਤੁਸੀਂ ਆਪਣੇ ਸ਼ਹਿਰੋਂ ਬਹਾਰ ਵੀ ਨਹੀਂ ਗਏ ਹੁੰਦੇ। ਤੁਸੀਂ ਆਪਣੀ ਅੱਖੀਂ ਦੁਨੀਆਂ ਭਰ ਵਿਚ ਸਾਡੇ ਭਾਈਚਾਰਾ ਦਾ ਪਿਆਰ ਅਤੇ ਏਕਤਾ ਦੇਖ ਸਕੋਗੇ।”
10 ਜਪਾਨ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ ਮਿਸਾਲ ਉੱਤੇ ਵੀ ਗੌਰ ਕਰੋ। ਉਨ੍ਹਾਂ ਦੀ ਧੀ ਸਾਕੀਕੋ ਕਹਿੰਦੀ ਹੈ: “ਪ੍ਰਚਾਰ ਵਿਚ ਅਕਸਰ ਸਾਨੂੰ ਬ੍ਰਾਜ਼ੀਲ ਤੋਂ ਆਏ ਸ਼ਰਨਾਰਥੀ ਮਿਲਦੇ ਸਨ। ਅਸੀਂ ਉਨ੍ਹਾਂ ਨੂੰ ਪੁਰਤਗਾਲੀ ਬਾਈਬਲ ਵਿੱਚੋਂ ਪ੍ਰਕਾਸ਼ ਦੀ ਕਿਤਾਬ 21:3, 4 ਜਾਂ ਜ਼ਬੂਰਾਂ ਦੀ ਪੋਥੀ 37:10, 11, 29 ਵਰਗੀਆਂ ਆਇਤਾਂ ਦਿਖਾਉਂਦੇ ਸੀ। ਉਹ ਬੜੇ ਧਿਆਨ ਨਾਲ ਸੁਣਦੇ ਸਨ ਅਤੇ ਕਈਆਂ ਦੀਆਂ ਅੱਖਾਂ ਭਰ ਜਾਂਦੀਆਂ ਸਨ।” ਇਸ ਪਰਿਵਾਰ ਨੂੰ ਉਨ੍ਹਾਂ ਸ਼ਰਨਾਰਥੀਆਂ ਉੱਤੇ ਤਰਸ ਆਇਆ ਅਤੇ ਉਹ ਉਨ੍ਹਾਂ ਨੂੰ ਸੱਚਾਈ ਸਿਖਾਉਣੀ ਚਾਹੁੰਦੇ ਸਨ। ਇਸ ਲਈ ਪੂਰੇ ਪਰਿਵਾਰ ਨੇ ਪੁਰਤਗਾਲੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ। ਬਾਅਦ ਵਿਚ ਇਸ ਪਰਿਵਾਰ ਦੀ ਮਦਦ ਨਾਲ ਪੁਰਤਗਾਲੀ ਭਾਸ਼ਾ ਵਿਚ ਮੰਡਲੀ ਬਣੀ। ਕਈ ਸਾਲਾਂ ਤੋਂ ਇਸ ਪਰਿਵਾਰ ਨੇ ਕਈ ਸ਼ਰਨਾਰਥੀਆਂ ਦੀ ਯਹੋਵਾਹ ਦੇ ਸੇਵਕ ਬਣਨ ਵਿਚ ਮਦਦ ਕੀਤੀ। ਸਾਕੀਕੋ ਕਹਿੰਦੀ ਹੈ: “ਪੁਰਤਗਾਲੀ ਭਾਸ਼ਾ ਸਿੱਖਣੀ ਕੋਈ ਸੌਖੀ ਗੱਲ ਨਹੀਂ ਸੀ। ਪਰ ਸਾਡੀਆਂ ਕੋਸ਼ਿਸ਼ਾਂ ਨਾਲੋਂ ਸਾਨੂੰ ਵਧ ਬਰਕਤਾਂ ਮਿਲੀਆਂ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ।”—ਰਸੂਲਾਂ ਦੇ ਕੰਮ 10:34, 35 ਪੜ੍ਹੋ।
‘ਨਿਮਰਤਾ ਨੂੰ ਕੱਪੜਿਆਂ ਵਾਂਗ ਪਹਿਨ ਲਓ’
11, 12. (ੳ) ਸਾਨੂੰ ਕਿਸ ਇਰਾਦੇ ਨਾਲ ਨਵਾਂ ਸੁਭਾਅ ਪਾਉਣਾ ਚਾਹੀਦਾ ਹੈ? (ਅ) ਕਿਹੜੀ ਗੱਲ ਸਾਡੀ ਨਿਮਰ ਰਹਿਣ ਵਿਚ ਮਦਦ ਕਰੇਗੀ?
11 ਸਾਨੂੰ ਕਿਸ ਇਰਾਦੇ ਨਾਲ ਨਵਾਂ ਸੁਭਾਅ ਪਾਉਣਾ ਚਾਹੀਦਾ ਹੈ? ਆਪਣੀ ਵਾਹ-ਵਾਹ ਕਰਾਉਣ ਲਈ ਨਹੀਂ, ਸਗੋਂ ਯਹੋਵਾਹ ਦੀ ਮਹਿਮਾ ਕਰਨ ਲਈ। ਯਾਦ ਰੱਖੋ ਕਿ ਇਕ ਮੁਕੰਮਲ ਦੂਤ ਵੀ ਘਮੰਡੀ ਬਣ ਗਿਆ ਅਤੇ ਉਸ ਨੇ ਪਾਪ ਕੀਤਾ। (ਹਿਜ਼. 28:17 ਵਿਚ ਨੁਕਤਾ ਦੇਖੋ।) ਅਸੀਂ ਪਾਪੀ ਹਾਂ, ਇਸ ਲਈ ਹੰਕਾਰ ਤੋਂ ਬਚਣਾ ਸਾਡੇ ਲਈ ਹੋਰ ਵੀ ਔਖਾ ਹੈ। ਪਰ ਫਿਰ ਵੀ ਅਸੀਂ ਨਿਮਰਤਾ ਨੂੰ ਕੱਪੜਿਆਂ ਵਾਂਗ ਪਾ ਸਕਦੇ ਹਾਂ। ਕਿਹੜੀ ਗੱਲ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰੇਗੀ?
12 ਨਿਮਰ ਬਣਨ ਵਿਚ ਬਾਈਬਲ ਸਾਡੀ ਮਦਦ ਕਰੇਗੀ। ਇਸ ਲਈ ਰੋਜ਼ ਬਾਈਬਲ ਪੜ੍ਹਨਾ ਅਤੇ ਇਸ ’ਤੇ ਸੋਚ-ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। (ਬਿਵ. 17:18-20) ਸਾਨੂੰ ਖ਼ਾਸ ਕਰਕੇ ਯਿਸੂ ਦੀਆਂ ਸਿਖਾਈਆਂ ਗੱਲਾਂ ਅਤੇ ਉਸ ਦੀ ਨਿਮਰਤਾ ਦੀ ਮਿਸਾਲ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਮੱਤੀ 20:28) ਯਿਸੂ ਇੰਨਾ ਨਿਮਰ ਸੀ ਕਿ ਉਸ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ। (ਯੂਹੰ. 13:12-17) ਨਿਮਰ ਬਣਨ ਲਈ ਅਸੀਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਵੀ ਮੰਗ ਸਕਦੇ ਹਾਂ। ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੇ ਦਿਲੋਂ ਅਜਿਹੇ ਖ਼ਿਆਲ ਕੱਢ ਸਕਦੇ ਹਾਂ ਕਿ ਅਸੀਂ ਦੂਜਿਆਂ ਤੋਂ ਬਿਹਤਰ ਹਾਂ।—ਗਲਾ. 6:3, 4; ਫ਼ਿਲਿ. 2:3.
13. ਨਿਮਰ ਬਣਨ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
13 ਕਹਾਉਤਾਂ 22:4 ਪੜ੍ਹੋ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਨਿਮਰ ਬਣੀਏ। ਨਿਮਰ ਰਹਿਣ ਨਾਲ ਕਈ ਬਰਕਤਾਂ ਮਿਲਦੀਆਂ ਹਨ। ਨਿਮਰ ਰਹਿਣ ਕਰਕੇ ਮੰਡਲੀ ਵਿਚ ਏਕਤਾ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਇਸ ਦੇ ਨਾਲ-ਨਾਲ ਯਹੋਵਾਹ ਸਾਡੇ ਉੱਤੇ ਆਪਣੀ ਅਪਾਰ ਕਿਰਪਾ ਕਰੇਗਾ। ਪਤਰਸ ਰਸੂਲ ਨੇ ਕਿਹਾ: “ਤੁਸੀਂ ਸਾਰੇ ਨਿਮਰ ਰਹਿ ਕੇ ਇਕ-ਦੂਸਰੇ ਨਾਲ ਪੇਸ਼ ਆਓ ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।”—1 ਪਤ. 5:5.
“ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ”
14. ਕੌਣ ਨਰਮਾਈ ਤੇ ਧੀਰਜ ਦੀ ਸਭ ਤੋਂ ਉੱਤਮ ਮਿਸਾਲ ਹੈ?
14 ਜੇ ਕਿਸੇ ਵਿਚ ਨਰਮਾਈ ਅਤੇ ਧੀਰਜ ਵਰਗੇ ਗੁਣ ਹੁੰਦੇ ਹਨ, ਤਾਂ ਅੱਜ ਲੋਕ ਉਸ ਨੂੰ ਕਮਜ਼ੋਰ ਸਮਝਦੇ ਹਨ। ਪਰ ਕਿੰਨੀ ਹੀ ਗ਼ਲਤ ਸੋਚ! ਇਹ ਗੁਣ ਯਹੋਵਾਹ ਦੇ ਹਨ ਜੋ ਪੂਰੇ ਜਹਾਨ ਵਿਚ ਸਭ ਤੋਂ ਸ਼ਕਤੀਸ਼ਾਲੀ ਹੈ। ਉਹ ਨਰਮਾਈ ਅਤੇ ਧੀਰਜ ਦੀ ਸਭ ਤੋਂ ਉੱਤਮ ਮਿਸਾਲ ਹੈ। (2 ਪਤ. 3:9) ਮਿਸਾਲ ਲਈ, ਸੋਚੋ ਕਿ ਦੂਤਾਂ ਦੇ ਜ਼ਰੀਏ ਯਹੋਵਾਹ ਨੇ ਕਿੰਨੇ ਹੀ ਧੀਰਜ ਨਾਲ ਪੇਸ਼ ਆਇਆ ਹੋਣਾ ਜਦੋਂ ਅਬਰਾਹਾਮ ਅਤੇ ਲੂਤ ਨੇ ਉਸ ਤੋਂ ਸਵਾਲ ਪੁੱਛੇ ਸਨ। (ਉਤ. 18:22-33; 19:18-21) ਸੋਚੋ ਕਿ ਯਹੋਵਾਹ 1,500 ਤੋਂ ਜ਼ਿਆਦਾ ਸਾਲਾਂ ਤਕ ਬੇਵਫ਼ਾ ਇਜ਼ਰਾਈਲੀਆਂ ਨੂੰ ਬਰਦਾਸ਼ਤ ਕਰਦਾ ਰਿਹਾ।—ਹਿਜ਼. 33:11.
15. ਨਰਮਾਈ ਅਤੇ ਧੀਰਜ ਦੇ ਗੁਣ ਦਿਖਾਉਣ ਵਿਚ ਯਿਸੂ ਨੇ ਕਿਹੋ ਜਿਹੀ ਮਿਸਾਲ ਰੱਖੀ?
15 ਯਿਸੂ “ਸੁਭਾਅ ਦਾ ਨਰਮ” ਸੀ। (ਮੱਤੀ 11:29) ਭਾਵੇਂ ਚੇਲੇ ਵਾਰ-ਵਾਰ ਗ਼ਲਤੀਆਂ ਕਰਦੇ ਸਨ, ਪਰ ਯਿਸੂ ਹਮੇਸ਼ਾ ਧੀਰਜ ਨਾਲ ਪੇਸ਼ ਆਇਆ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਲੋਕਾਂ ਨੇ ਉਸ ਉੱਤੇ ਝੂਠੇ ਇਲਜ਼ਾਮ ਲਾਏ ਅਤੇ ਮਿਹਣੇ ਮਾਰੇ। ਪਰ ਇਸ ਸਭ ਦੇ ਬਾਵਜੂਦ ਉਹ ਨਰਮਾਈ ਅਤੇ ਧੀਰਜ ਨਾਲ ਪੇਸ਼ ਆਇਆ। ਜਦੋਂ ਯਿਸੂ ਸੂਲ਼ੀ ਉੱਤੇ ਤੜਫ਼ ਰਿਹਾ ਸੀ, ਤਾਂ ਵੀ ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੇ ਗੁਨਾਹਗਾਰਾਂ ਨੂੰ ਮਾਫ਼ ਕਰ ਦੇਵੇ। ਯਿਸੂ ਨੇ ਕਿਹਾ: “ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” (ਲੂਕਾ 23:34) ਇੰਨੇ ਜ਼ਿਆਦਾ ਦਰਦ ਅਤੇ ਤਣਾਅ ਵਿਚ ਵੀ ਉਹ ਨਰਮਾਈ ਅਤੇ ਧੀਰਜ ਨਾਸ ਪੇਸ਼ ਆਇਆ!—1 ਪਤਰਸ 2:21-23 ਪੜ੍ਹੋ।
16. ਅਸੀਂ ਨਰਮਾਈ ਅਤੇ ਧੀਰਜ ਕਿਵੇਂ ਦਿਖਾ ਸਕਦੇ ਹਾਂ?
16 ਅਸੀਂ ਨਰਮਾਈ ਅਤੇ ਧੀਰਜ ਕਿਵੇਂ ਦਿਖਾ ਸਕਦੇ ਹਾਂ? ਇਸ ਦਾ ਜਵਾਬ ਅਸੀਂ ਭੈਣਾਂ-ਭਰਾਵਾਂ ਨੂੰ ਲਿਖੀ ਪੌਲੁਸ ਦੀ ਚਿੱਠੀ ਵਿਚ ਪੜ੍ਹਦੇ ਹਾਂ: “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।” (ਕੁਲੁ. 3:13) ਵਾਕਈ, ਦੂਜਿਆਂ ਨੂੰ ਮਾਫ਼ ਕਰਨ ਲਈ ਸਾਨੂੰ ਨਰਮਾਈ ਅਤੇ ਧੀਰਜ ਦਿਖਾਉਣ ਦੀ ਲੋੜ ਹੈ। ਦੂਜਿਆਂ ਨੂੰ ਮਾਫ਼ ਕਰ ਕੇ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਾਂਗੇ।
17. ਨਰਮਾਈ ਅਤੇ ਧੀਰਜ ਨਾਲ ਪੇਸ਼ ਆਉਣਾ ਕਿਉਂ ਜ਼ਰੂਰੀ ਹੈ?
17 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨਾਲ ਨਰਮਾਈ ਅਤੇ ਧੀਰਜ ਨਾਲ ਪੇਸ਼ ਆਈਏ। ਜੇ ਅਸੀਂ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਗੁਣ ਪੈਦਾ ਕਰੀਏ। (ਮੱਤੀ 5:5; ਯਾਕੂ. 1:21) ਨਰਮਾਈ ਅਤੇ ਧੀਰਜ ਨਾਲ ਪੇਸ਼ ਆ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਅਤੇ ਦੂਜਿਆਂ ਲਈ ਵਧੀਆ ਮਿਸਾਲ ਰੱਖਦੇ ਹਾਂ।—ਗਲਾ. 6:1; 2 ਤਿਮੋ. 2:24, 25.
“ਪਿਆਰ ਨੂੰ ਕੱਪੜਿਆਂ ਵਾਂਗ ਪਹਿਨ ਲਓ”
18. ਨਿਰਪੱਖ ਰਹਿਣ ਦਾ ਪਿਆਰ ਨਾਲ ਕੀ ਸੰਬੰਧ ਹੈ?
18 ਹੁਣ ਤਕ ਅਸੀਂ ਜਿੰਨੇ ਗੁਣਾਂ ਬਾਰੇ ਗੱਲ ਕੀਤੀ ਹੈ ਉਨ੍ਹਾਂ ਦਾ ਪਿਆਰ ਨਾਲ ਗੂੜ੍ਹਾ ਸੰਬੰਧ ਹੈ। ਮਿਸਾਲ ਲਈ, ਯਾਕੂਬ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਤਾੜਨਾ ਦੇਣ ਦੀ ਲੋੜ ਪਈ ਕਿਉਂਕਿ ਉਹ ਗ਼ਰੀਬ ਨਾਲੋਂ ਅਮੀਰ ਭੈਣਾਂ-ਭਰਾਵਾਂ ਨਾਲ ਵਧੀਆ ਸਲੂਕ ਕਰਦੇ ਸਨ। ਉਸ ਨੇ ਦੱਸਿਆ ਕਿ ਇਸ ਤਰ੍ਹਾਂ ਕਰਨਾ ਪਰਮੇਸ਼ੁਰ ਦੇ ਇਸ ਹੁਕਮ ਦੇ ਖ਼ਿਲਾਫ਼ ਸੀ ਕਿ “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” ਉਸ ਨੇ ਅੱਗੇ ਕਿਹਾ: “ਪਰ ਜੇ ਤੁਸੀਂ ਪੱਖਪਾਤ ਕਰਦੇ ਰਹੋ, ਤਾਂ ਤੁਸੀਂ ਪਾਪ ਕਰਦੇ ਹੋ।” (ਯਾਕੂ. 2:8, 9) ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੀ ਪੜ੍ਹਾਈ-ਲਿਖਾਈ, ਜਾਤ ਜਾਂ ਸਮਾਜਕ ਰੁਤਬੇ ਕਰਕੇ ਪੱਖਪਾਤ ਨਹੀਂ ਕਰਾਂਗੇ। ਸਾਨੂੰ ਨਿਰਪੱਖ ਰਹਿਣ ਦਾ ਸਿਰਫ਼ ਢੌਂਗ ਹੀ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਦਿਲੋਂ ਨਿਰਪੱਖ ਰਹਿਣਾ ਚਾਹੀਦਾ ਹੈ।
19. ਪਿਆਰ ਨੂੰ ਕੱਪੜਿਆਂ ਵਾਂਗ ਪਾਉਣਾ ਕਿਉਂ ਜ਼ਰੂਰੀ ਹੈ?
19 “ਪਿਆਰ ਧੀਰਜਵਾਨ ਅਤੇ ਦਿਆਲੂ ਹੈ” ਅਤੇ ਇਹ “ਘਮੰਡ ਨਾਲ ਫੁੱਲਦਾ ਨਹੀਂ।” (1 ਕੁਰਿੰ. 13:4) ਆਪਣੇ ਗੁਆਂਢੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਰਹਿਣ ਲਈ ਸਾਨੂੰ ਧੀਰਜਵਾਨ, ਦਿਆਲੂ ਅਤੇ ਨਿਮਰ ਬਣਨ ਦੀ ਲੋੜ ਹੈ। (ਮੱਤੀ 28:19) ਇਨ੍ਹਾਂ ਗੁਣਾਂ ਕਰਕੇ ਸਾਡੇ ਲਈ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨੀ ਸੌਖੀ ਹੋਵੇਗੀ। ਜਦੋਂ ਅਸੀਂ ਸਾਰੇ ਪਿਆਰ ਦਿਖਾਵਾਂਗੇ, ਤਾਂ ਮੰਡਲੀ ਦੀ ਏਕਤਾ ਵਧੇਗੀ ਤੇ ਯਹੋਵਾਹ ਦੀ ਮਹਿਮਾ ਹੋਵੇਗੀ। ਦੂਸਰੇ ਵੀ ਸਾਡੀ ਏਕਤਾ ਦੇਖ ਕੇ ਸੱਚਾਈ ਵੱਲ ਖਿੱਚੇ ਆਉਣਗੇ। ਨਵੇਂ ਸੁਭਾਅ ਬਾਰੇ ਸਮਝਾਉਣ ਤੋਂ ਬਾਅਦ ਬਾਈਬਲ ਕਹਿੰਦੀ ਹੈ: “ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”—ਕੁਲੁ. 3:14.
ਆਪਣੇ ਸੁਭਾਅ ਨੂੰ “ਨਵਾਂ ਬਣਾਉਂਦੇ” ਰਹੋ
20. (ੳ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਕਿਉਂ? (ਅ) ਅਸੀਂ ਕਿਹੜੇ ਸ਼ਾਨਦਾਰ ਭਵਿੱਖ ਦੀ ਆਸ ਰੱਖ ਸਕਦੇ ਹਾਂ?
20 ਆਪਣੇ ਆਪ ਤੋਂ ਪੁੱਛੋ, ‘ਮੈਨੂੰ ਅਜੇ ਵੀ ਕਿਹੜੀਆਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ ਤਾਂਕਿ ਮੈਂ ਪੁਰਾਣੇ ਸੁਭਾਅ ਨੂੰ ਲਾਹੀ ਰੱਖਾਂ?’ ਸਾਨੂੰ ਯਹੋਵਾਹ ਨੂੰ ਮਦਦ ਲਈ ਤਰਲੇ ਕਰਨੇ ਚਾਹੀਦੇ ਹਨ। “ਪਰਮੇਸ਼ੁਰ ਦੇ ਰਾਜ ਦੇ ਵਾਰਸ” ਬਣ ਲਈ ਸਾਨੂੰ ਆਪਣੀਆਂ ਗ਼ਲਤ ਸੋਚਾਂ ਅਤੇ ਕੰਮਾਂ ਨੂੰ ਬਦਲਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। (ਗਲਾ. 5:19-21) ਸਾਨੂੰ ਆਪਣੇ ਆਪ ਤੋਂ ਇਹ ਵੀ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੀ ਸੋਚ ਵਿਚ ਸੁਧਾਰ ਕਰ ਰਿਹਾ ਹਾਂ?’ (ਅਫ਼. 4:23, 24) ਪਾਪੀ ਹੋਣ ਕਰਕੇ ਸਾਨੂੰ ਨਵੇਂ ਸੁਭਾਅ ਨੂੰ ਪਾਉਣ ਅਤੇ ਪਾਈ ਰੱਖਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਸਾਨੂੰ ਇਸ ਤਰ੍ਹਾਂ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਨਵੀਂ ਦੁਨੀਆਂ ਕਿੰਨੀ ਹੀ ਸ਼ਾਨਦਾਰ ਹੋਵੇਗੀ ਕਿਉਂਕਿ ਸਾਰਿਆਂ ਨੇ ਨਵੇਂ ਸੁਭਾਅ ਨੂੰ ਪਾਇਆ ਹੋਵੇਗਾ ਅਤੇ ਸਾਰੇ ਯਹੋਵਾਹ ਦੇ ਸ਼ਾਨਦਾਰ ਗੁਣਾਂ ਦੀ ਪੂਰੀ ਤਰ੍ਹਾਂ ਰੀਸ ਕਰਨਗੇ।
^ ਪੈਰਾ 3 ਬਾਈਬਲ ਦੇ ਜ਼ਮਾਨੇ ਵਿਚ ਲੋਕ ਸੋਚਦੇ ਸਨ ਕਿ ਸਕੂਥੀ ਲੋਕਾਂ ਦੀ ਜ਼ਿੰਦਗੀ ਦੇ ਤੌਰ-ਤਰੀਕੇ ਜੰਗਲੀ ਸਨ ਅਤੇ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ।