ਪਵਿੱਤਰ ਬਾਈਬਲ ਇਸ ਦਾ ਸੰਦੇਸ਼ ਜਾਣਨਾ ਤੁਹਾਡੇ ਲਈ ਕਿਉਂ ਜ਼ਰੂਰੀ ਹੈ
ਪਵਿੱਤਰ ਬਾਈਬਲ—ਇਸ ਦਾ ਸੰਦੇਸ਼ ਜਾਣਨਾ ਤੁਹਾਡੇ ਲਈ ਕਿਉਂ ਜ਼ਰੂਰੀ ਹੈ
● ਇਤਿਹਾਸ ਵਿਚ ਬਾਈਬਲ ਦੁਨੀਆਂ ਦੀ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ ਅਤੇ ਬਹੁਤ ਸਾਰੇ ਲੋਕ ਇਸ ਦੀ ਕਦਰ ਕਰਦੇ ਹਨ। ਕੋਰਟ-ਕਚਹਿਰੀਆਂ ਵਿਚ ਸੱਚ ਬੋਲਣ ਅਤੇ ਕੋਈ ਉੱਚੀ ਪਦਵੀ ਲੈਣ ਤੋਂ ਪਹਿਲਾਂ ਬਾਈਬਲ ’ਤੇ ਹੱਥ ਰੱਖ ਕੇ ਸਹੁੰਆਂ ਖਾਧੀਆਂ ਜਾਂਦੀਆਂ ਹਨ। ਅਸੀਂ ਬਾਈਬਲ ਦਾ ਗਿਆਨ ਲੈ ਕੇ ਸਭ ਤੋਂ ਜ਼ਰੂਰੀ ਸਿੱਖਿਆ ਪਾ ਸਕਦੇ ਹਾਂ।
ਬਹੁਤ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਜੇ ਜ਼ਿਆਦਾ ਲੋਕ ਬਾਈਬਲ ਪੜ੍ਹਨ ਤੇ ਉਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ, ਤਾਂ ਇਹ ਦੁਨੀਆਂ ਕਿੰਨੀ ਬਿਹਤਰੀਨ ਹੋਵੇਗੀ। ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? 32 ਸਫ਼ਿਆਂ ਵਾਲੇ ਬਰੋਸ਼ਰ ਦੀ ਮਦਦ ਨਾਲ ਤੁਸੀਂ ਜਾਣ ਸਕਦੇ ਹੋ ਕਿ ਬਾਈਬਲ ਕੀ ਸਿਖਾਉਂਦੀ ਹੈ। ਇਸ ਬਰੋਸ਼ਰ ਦੇ ਪਹਿਲੇ ਦੋ ਹਿੱਸਿਆਂ ਵਿਚ ਸਮਝਾਇਆ ਗਿਆ ਹੈ ਕਿ ਸਾਡੇ ਸਿਰਜਣਹਾਰ ਨੇ ਇਨਸਾਨਾਂ ਨੂੰ ਇਕ ਸੁੰਦਰ ਬਾਗ਼ ਵਿਚ ਵਸਾਇਆ ਸੀ ਅਤੇ ਉਹ ਕਿਉਂ ਇਸ ਬਾਗ਼ ਵਿੱਚੋਂ ਕੱਢੇ ਗਏ ਸਨ। ਅਗਲੇ ਹਿੱਸਿਆਂ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣੇ ਰਾਜ ਰਾਹੀਂ ਧਰਤੀ ਨੂੰ ਇਕ ਵਾਰ ਫਿਰ ਸੁੰਦਰ ਬਣਾਵੇਗਾ। ਉਨ੍ਹਾਂ ਲੋਕਾਂ ਦੇ ਇਤਿਹਾਸ ਬਾਰੇ ਵੀ ਦੱਸਿਆ ਗਿਆ ਹੈ ਜਿਨ੍ਹਾਂ ਵਿੱਚੋਂ ਇਸ ਰਾਜ ਦੇ ਰਾਜੇ ਨੇ ਪੈਦਾ ਹੋਣਾ ਸੀ।
ਦੂਜੇ ਹਿੱਸਿਆਂ ਵਿਚ ਪਰਮੇਸ਼ੁਰ ਵੱਲੋਂ ਠਹਿਰਾਏ ਰਾਜੇ ਯਾਨੀ ਯਿਸੂ ਮਸੀਹ ਦੀ ਜ਼ਿੰਦਗੀ, ਸੇਵਕਾਈ, ਚਮਤਕਾਰ, ਮੌਤ ਅਤੇ ਦੁਬਾਰਾ ਜ਼ਿੰਦਾ ਹੋਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਬਾਅਦ ਕੁਝ ਛੋਟੇ-ਛੋਟੇ ਹਿੱਸੇ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਦੀ ਸੇਵਕਾਈ, ਅਜ਼ਮਾਇਸ਼ਾਂ ਅਧੀਨ ਉਨ੍ਹਾਂ ਦੀ ਨਿਹਚਾ ਤੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਲਿਖੀਆਂ ਚਿੱਠੀਆਂ ਬਾਰੇ ਚਰਚਾ ਕੀਤੀ ਗਈ ਹੈ। “ਧਰਤੀ ਅਦਨ ਦੇ ਬਾਗ਼ ਵਰਗੀ ਬਣ ਜਾਵੇਗੀ” ਨਾਂ ਦੇ ਹਿੱਸੇ ਨੂੰ ਪੜ੍ਹ ਕੇ ਅਤੇ ਅਖ਼ੀਰਲੇ ਸਫ਼ੇ ’ਤੇ “ਬਾਈਬਲ ਦਾ ਸੰਦੇਸ਼—ਮੁੱਖ ਗੱਲਾਂ” ਅਤੇ ਸੁੰਦਰ ਤਸਵੀਰਾਂ ਵੱਲ ਧਿਆਨ ਦੇ ਕੇ ਤੁਹਾਨੂੰ ਬਹੁਤ ਦਿਲਾਸਾ ਮਿਲੇਗਾ।
ਇਸ ਬਰੋਸ਼ਰ ਦੀ ਕਾਪੀ ਮੰਗਵਾਉਣ ਲਈ ਥੱਲੇ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਪੰਜਵੇਂ ਸਫ਼ੇ ’ਤੇ ਦਿੱਤੇ ਢੁਕਵੇਂ ਪਤੇ ’ਤੇ ਭੇਜੋ। (g10-E 04)
□ ਮੈਨੂੰ ਇਸ ਬਰੋਸ਼ਰ ਦੀ ਕਾਪੀ ਚਾਹੀਦੀ ਹੈ।
□ ਮੈਂ ਮੁਫ਼ਤ ਵਿਚ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।