Skip to content

Skip to table of contents

‘ਉਹ ਸਾਨੂੰ ਮੱਲੋ ਮੱਲੀ ਲੈ ਗਈ’

‘ਉਹ ਸਾਨੂੰ ਮੱਲੋ ਮੱਲੀ ਲੈ ਗਈ’

‘ਉਹ ਸਾਨੂੰ ਮੱਲੋ ਮੱਲੀ ਲੈ ਗਈ’

ਪੂਰਬੀ ਦੇਸ਼ ਪਰਾਹੁਣਚਾਰੀ ਲਈ ਮਸ਼ਹੂਰ ਹਨ। ਮਿਸਾਲ ਲਈ, ਭਾਰਤ ਵਿਚ ਕਿਸੇ ਦੇ ਘਰ ਜਦ ਅਚਾਨਕ ਕੋਈ ਪਰਾਹੁਣਾ ਆ ਜਾਂਦਾ ਹੈ, ਤਾਂ ਪਰਿਵਾਰ ਦੇ ਮੈਂਬਰ ਆਪ ਭੁੱਖੇ ਰਹਿ ਕੇ ਸਭ ਤੋਂ ਪਹਿਲਾਂ ਪਰਾਹੁਣੇ ਦੀ ਸੇਵਾ ਕਰਦੇ ਹਨ। ਈਰਾਨ ਵਿਚ ਔਰਤਾਂ ਫਰਿੱਜ ਨੂੰ ਖਾਣ-ਪੀਣ ਦੀਆਂ ਚੀਜ਼ਾਂ ਨਾਲ ਭਰੀ ਰੱਖਦੀਆਂ ਹਨ ਤਾਂਕਿ ਜੇ ਅਚਾਨਕ ਕੋਈ ਪਰਾਹੁਣਾ ਆ ਜਾਵੇ, ਤਾਂ ਉਸ ਦੀ ਪਰਾਹੁਣਚਾਰੀ ਕੀਤੀ ਜਾ ਸਕੇ।

ਬਾਈਬਲ ਵਿਚ ਕਈ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਖੁੱਲ੍ਹ-ਦਿਲੀ ਨਾਲ ਪਰਾਹੁਣਚਾਰੀ ਕਰਦੇ ਸਨ। ਉਨ੍ਹਾਂ ਵਿੱਚੋਂ ਇਕ ਸ਼ਾਨਦਾਰ ਮਿਸਾਲ ਲੁਦਿਯਾ ਨਾਮੀ ਔਰਤ ਦੀ ਹੈ ਜਿਸ ਨੇ ਯਹੂਦੀ ਧਰਮ ਅਪਣਾਇਆ ਹੋਇਆ ਸੀ। ਉਹ ਮਕਦੂਨਿਯਾ ਦੇ ਮੁੱਖ ਸ਼ਹਿਰ ਫ਼ਿਲਿੱਪੈ ਵਿਚ ਰਹਿੰਦੀ ਸੀ। ਇਕ ਵਾਰ ਸਬਤ ਦੇ ਦਿਨ ਪੌਲੁਸ ਰਸੂਲ ਅਤੇ ਉਸ ਦੇ ਸਾਥੀ ਫ਼ਿਲਿੱਪੈ ਤੋਂ ਬਾਹਰ ਇਕ ਦਰਿਆ ਤੇ ਇਕੱਠੀਆਂ ਹੋਈਆਂ ਕੁਝ ਤੀਵੀਆਂ ਨੂੰ ਮਿਲੇ। ਉਨ੍ਹਾਂ ਵਿਚ ਲੁਦਿਯਾ ਵੀ ਸੀ। ਜਦ ਪੌਲੁਸ ਉਨ੍ਹਾਂ ਨਾਲ ਪਰਮੇਸ਼ੁਰ ਬਾਰੇ ਗੱਲਾਂ ਕਰ ਰਿਹਾ ਸੀ, ਤਾਂ ਯਹੋਵਾਹ ਨੇ ਲੁਦਿਯਾ ਦਾ ਮਨ ਖੋਲ੍ਹ ਦਿੱਤਾ। ਨਤੀਜੇ ਵਜੋਂ ਉਸ ਨੇ ਆਪਣੇ ਪਰਿਵਾਰ ਸਮੇਤ ਬਪਤਿਸਮਾ ਲੈ ਲਿਆ। ਫਿਰ ਉਸ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਬੇਨਤੀ ਕੀਤੀ: “ਜੇ ਤੁਸੀਂ ਮੈਨੂੰ ਪ੍ਰਭੁ ਦੀ ਨਿਹਚਾਵਾਨ ਸਮਝਿਆ ਹੈ ਤਾਂ ਮੇਰੇ ਘਰ ਵਿੱਚ ਆਣ ਕੇ ਰਹੋ।” ਪੌਲੁਸ ਦਾ ਸਾਥੀ ਲੂਕਾ ਕਹਿੰਦਾ ਹੈ: ‘ਉਹ ਸਾਨੂੰ ਮੱਲੋ ਮੱਲੀ ਲੈ ਗਈ।’—ਰਸੂਲਾਂ ਦੇ ਕਰਤੱਬ 16:11-15.

ਲੁਦਿਯਾ ਦੀ ਤਰ੍ਹਾਂ ਅੱਜ ਵੀ ਮਸੀਹੀ ਖ਼ੁਸ਼ੀ ਨਾਲ ਆਪਣੇ ਸਾਥੀ ਮਸੀਹੀਆਂ ਜਿਵੇਂ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਪਰਾਹੁਣਚਾਰੀ ਕਰਦੇ ਹਨ। ਪਰਾਹੁਣਚਾਰੀ ਕਰਨ ਵਾਲਿਆਂ ਨੂੰ ਇਨ੍ਹਾਂ ਭੈਣਾਂ-ਭਰਾਵਾਂ ਦੀਆਂ ਗੱਲਾਂ ਤੋਂ ਬਹੁਤ ਉਤਸ਼ਾਹ ਮਿਲਦਾ ਹੈ। ਹਾਲਾਂਕਿ ਜ਼ਿਆਦਾਤਰ ਯਹੋਵਾਹ ਦੇ ਗਵਾਹ ਅਮੀਰ ਨਹੀਂ ਹਨ, ਫਿਰ ਵੀ ਉਹ ‘ਪਰਾਹੁਣਚਾਰੀ ਪੁੱਜ ਕੇ ਕਰਦੇ ਹਨ।’ (ਰੋਮੀਆਂ 12:13; ਇਬਰਾਨੀਆਂ 13:2) ਉਨ੍ਹਾਂ ਨੂੰ ਆਪਣੀ ਇਸ ਦੇਣ ਦੀ ਭਾਵਨਾ ਤੋਂ ਖ਼ੁਸ਼ੀ ਮਿਲਦੀ ਹੈ। ਯਿਸੂ ਨੇ ਬਿਲਕੁਲ ਸਹੀ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.