ਪਰਮੇਸ਼ੁਰ ਦੇ ਬਚਨ ਨਾਲ ਆਪਣੀ ਅਤੇ ਦੂਜਿਆਂ ਦੀ ਮਦਦ ਕਰੋ
“ਮੈਂ ਤੇਰੇ ਸਾਰੇ ਦੇ ਸਾਰੇ ਫ਼ਰਮਾਨ ਠੀਕ ਸਮਝਦਾ ਹਾਂ।”—ਜ਼ਬੂ. 119:128.
1. ਸਾਡੇ ਲਈ ਪਰਮੇਸ਼ੁਰ ਦੇ ਬਚਨ ਉੱਤੇ ਪੂਰਾ ਭਰੋਸਾ ਰੱਖਣਾ ਕਿਉਂ ਜ਼ਰੂਰੀ ਹੈ?
ਜਦ ਕੋਈ ਵਿਅਕਤੀ ਬਾਈਬਲ ਦੀ ਸਟੱਡੀ ਕਰਦਾ ਹੈ ਤੇ ਉਹ ਪ੍ਰਚਾਰ ਵਿਚ ਜਾਣਾ ਚਾਹੁੰਦਾ ਹੈ, ਤਾਂ ਬਜ਼ੁਰਗ ਉਸ ਨਾਲ ਬੈਠ ਕੇ ਗੱਲ ਕਰਦੇ ਹਨ। ਉਹ ਜਾਣਨਾ ਚਾਹੁੰਦੇ ਹਨ ਜੇ ਉਹ ਸੱਚ-ਮੁੱਚ ਮੰਨਦਾ ਹੈ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਹਾਂ, ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਉਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਬਾਈਬਲ ਉੱਤੇ ਭਰੋਸਾ ਹੈ। ਜੇ ਅਸੀਂ ਬਾਈਬਲ ਉੱਤੇ ਪੂਰਾ ਭਰੋਸਾ ਰੱਖਾਂਗੇ ਤੇ ਉਸ ਨੂੰ ਪ੍ਰਚਾਰ ਵਿਚ ਵਧੀਆ ਢੰਗ ਨਾਲ ਵਰਤਾਂਗੇ, ਤਾਂ ਅਸੀਂ ਦੂਜਿਆਂ ਦੀ ਮਦਦ ਕਰ ਸਕਾਂਗੇ ਤਾਂਕਿ ਉਹ ਯਹੋਵਾਹ ਨੂੰ ਜਾਣਨ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ।
2. ਸਾਨੂੰ ਬਾਈਬਲ ਤੋਂ ਸਿੱਖੀਆਂ ਗੱਲਾਂ ਉੱਤੇ ਕਿਉਂ ਚੱਲਦੇ ਰਹਿਣਾ ਚਾਹੀਦਾ ਹੈ?
2 ਪੌਲੁਸ ਰਸੂਲ ਨੇ ਪਰਮੇਸ਼ੁਰ ਦੇ ਬਚਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਸੀ ਜਦ ਉਸ ਨੇ ਤਿਮੋਥਿਉਸ ਨੂੰ ਲਿਖਿਆ: “ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ, ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ।” ਪੌਲੁਸ ਇੱਥੇ ਬਾਈਬਲ ਦੀਆਂ ਸਾਰੀਆਂ ਸੱਚਾਈਆਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਸਿੱਖ ਕੇ ਤਿਮੋਥਿਉਸ ਨੇ ਨਿਹਚਾ ਕੀਤੀ ਸੀ। ਅੱਜ ਇਨ੍ਹਾਂ ਸੱਚਾਈਆਂ ਨੂੰ ਸਿੱਖ ਕੇ ਅਸੀਂ ਵੀ ਨਿਹਚਾ ਕਰਦੇ ਹਾਂ। ਇਹ ਸਾਨੂੰ ਵੀ “ਬੁੱਧੀਮਾਨ ਬਣਾ ਸਕਦੀਆਂ ਹਨ” ਤੇ ਇਨ੍ਹਾਂ ਦੀ ਮਦਦ ਨਾਲ ਸਾਨੂੰ “ਮੁਕਤੀ ਮਿਲ ਸਕਦੀ ਹੈ।” (2 ਤਿਮੋ. 3:14, 15) ਆਮ ਤੌਰ ਤੇ ਅਸੀਂ 16ਵੀਂ ਆਇਤ ਨੂੰ ਇਹ ਦਿਖਾਉਣ ਲਈ ਵਰਤਦੇ ਹਾਂ ਕਿ ਬਾਈਬਲ ਪਰਮੇਸ਼ੁਰ ਤੋਂ ਹੈ। ਪਰ ਅਸੀਂ ਇਨ੍ਹਾਂ ਸ਼ਬਦਾਂ ਤੋਂ ਹੋਰ ਵੀ ਲਾਭ ਉਠਾ ਸਕਦੇ ਹਾਂ। (2 ਤਿਮੋਥਿਉਸ 3:16 ਪੜ੍ਹੋ।) ਆਓ ਆਪਾਂ ਇਸ ਆਇਤ ਦੀ ਜਾਂਚ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਡਾ ਭਰੋਸਾ ਹੋਰ ਵੀ ਪੱਕਾ ਹੋਵੇਗਾ ਕਿ ਯਹੋਵਾਹ ਦੀਆਂ ਸਾਰੀਆਂ ਸਿੱਖਿਆਵਾਂ ਹਮੇਸ਼ਾ “ਠੀਕ” ਹੁੰਦੀਆਂ ਹਨ।—ਜ਼ਬੂ. 119:128.
ਬਾਈਬਲ ‘ਸਿਖਾਉਣ ਲਈ ਫ਼ਾਇਦੇਮੰਦ ਹੈ’
3-5. (ੳ) ਪੰਤੇਕੁਸਤ ਨੂੰ ਇਕ ਭੀੜ ਨੇ ਪਤਰਸ ਦਾ ਉਪਦੇਸ਼ ਸੁਣ ਕੇ ਕੀ ਕੀਤਾ ਸੀ ਤੇ ਕਿਉਂ? (ਅ) ਥੱਸਲੁਨੀਕਾ ਵਿਚ ਕਈਆਂ ਨੇ ਸੱਚਾਈ ਕਿਉਂ ਸਵੀਕਾਰ ਕੀਤੀ ਸੀ? (ੲ) ਅੱਜ ਲੋਕ ਸਾਡੇ ਬਾਰੇ ਕੀ ਦੇਖ ਕੇ ਹੈਰਾਨ ਰਹਿ ਜਾਂਦੇ ਹਨ?
3 ਯਿਸੂ ਨੇ ਇਜ਼ਰਾਈਲ ਕੌਮ ਨੂੰ ਦੱਸਿਆ ਸੀ: “ਮੈਂ ਤੁਹਾਡੇ ਕੋਲ ਮੱਤੀ 23:34) ਯਿਸੂ ਆਪਣੇ ਚੇਲਿਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਉਸ ਨੇ ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਵਰਤਣਾ ਸਿਖਾਇਆ ਸੀ। ਪੰਤੇਕੁਸਤ 33 ਈਸਵੀ ਨੂੰ ਇਨ੍ਹਾਂ ਵਿੱਚੋਂ ਇਕ ‘ਸਿੱਖਿਅਕ’ ਪਤਰਸ ਰਸੂਲ ਨੇ ਯਰੂਸ਼ਲਮ ਵਿਚ ਇਕ ਵੱਡੀ ਭੀੜ ਨੂੰ ਉਪਦੇਸ਼ ਦਿੱਤਾ। ਇਸ ਵਿਚ ਉਸ ਨੇ ਇਬਰਾਨੀ ਲਿਖਤਾਂ ਦੇ ਕਈ ਹਵਾਲੇ ਦਿੱਤੇ। ਜਦ ਪਤਰਸ ਨੇ ਇਨ੍ਹਾਂ ਦਾ ਮਤਲਬ ਸਮਝਾਇਆ, ਤਾਂ ਲੋਕਾਂ ਦੇ “ਦਿਲ ਵਿੰਨ੍ਹੇ ਗਏ।” ਉਨ੍ਹਾਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਪਰਮੇਸ਼ੁਰ ਤੋਂ ਮਾਫ਼ੀ ਮੰਗੀ। ਉਸ ਦਿਨ ਲਗਭਗ 3,000 ਲੋਕ ਮਸੀਹੀ ਬਣੇ।—ਰਸੂ. 2:37-41.
ਨਬੀਆਂ, ਗਿਆਨੀਆਂ ਅਤੇ ਸਿੱਖਿਅਕਾਂ ਨੂੰ ਘੱਲ ਰਿਹਾ ਹਾਂ।” (4 ਇਕ ਹੋਰ ‘ਸਿੱਖਿਅਕ’ ਪੌਲੁਸ ਰਸੂਲ ਨੇ ਯਰੂਸ਼ਲਮ ਵਿਚ ਹੀ ਨਹੀਂ, ਸਗੋਂ ਦੂਰ-ਦੂਰ ਤਕ ਪ੍ਰਚਾਰ ਕੀਤਾ। ਮਿਸਾਲ ਲਈ, ਮਕਦੂਨੀਆ ਦੇ ਥੱਸਲੁਨੀਕਾ ਸ਼ਹਿਰ ਵਿਚ ਉਸ ਨੇ ਸਭਾ ਘਰ ਵਿਚ ਇਕੱਠੇ ਹੋਏ ਯਹੂਦੀਆਂ ਨਾਲ ਗੱਲ ਕੀਤੀ। ਪੌਲੁਸ ਨੇ “ਤਿੰਨ ਹਫ਼ਤੇ ਸਬਤ ਦੇ ਦਿਨ ਯਹੂਦੀਆਂ ਨਾਲ ਧਰਮ-ਗ੍ਰੰਥ ਵਿੱਚੋਂ ਚਰਚਾ ਕੀਤੀ, ਅਤੇ ਹਵਾਲੇ ਦੇ ਦੇ ਕੇ ਉਨ੍ਹਾਂ ਨੂੰ ਸਮਝਾਇਆ ਕਿ ਮਸੀਹ ਲਈ ਦੁੱਖ ਝੱਲਣਾ ਅਤੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣਾ ਜ਼ਰੂਰੀ ਸੀ।” ਇਸ ਦਾ ਨਤੀਜਾ ਕੀ ਨਿਕਲਿਆ? ‘ਕੁਝ ਯਹੂਦੀ ਅਤੇ ਬਹੁਤ ਸਾਰੇ ਯੂਨਾਨੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ।’—ਰਸੂ. 17:1-4.
5 ਅੱਜ ਲੋਕ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਪਰਮੇਸ਼ੁਰ ਦੇ ਸੇਵਕ ਬਾਈਬਲ ਕਿੰਨੇ ਵਧੀਆ ਢੰਗ ਨਾਲ ਵਰਤਦੇ ਹਨ। ਸਵਿਟਜ਼ਰਲੈਂਡ ਵਿਚ ਦੋ ਭੈਣਾਂ ਘਰ-ਘਰ ਪ੍ਰਚਾਰ ਕਰ ਰਹੀਆਂ ਸਨ। ਇਕ ਭੈਣ ਨੇ ਇਕ ਆਦਮੀ ਨੂੰ ਬਾਈਬਲ ਦਾ ਹਵਾਲਾ ਪੜ੍ਹ ਕੇ ਸੁਣਾਇਆ। ਇਸ ਆਦਮੀ ਨੇ ਪੁੱਛਿਆ: “ਤੁਸੀਂ ਕੌਣ ਹੋ?” ਭੈਣ ਨੇ ਜਵਾਬ ਦਿੱਤਾ: “ਅਸੀਂ ਯਹੋਵਾਹ ਦੇ ਗਵਾਹ ਹਾਂ।” ਉਸ ਨੇ ਕਿਹਾ: “ਮੈਨੂੰ ਲੱਗਦਾ ਹੀ ਸੀ। ਤੁਹਾਡੇ ਤੋਂ ਇਲਾਵਾ ਹੋਰ ਕੌਣ ਆ ਕੇ ਬਾਈਬਲ ਵਿੱਚੋਂ ਗੱਲਾਂ ਦੱਸਦਾ ਹੈ?”
6, 7. (ੳ) ਮੰਡਲੀ ਵਿਚ ਸਿੱਖਿਆ ਦੇਣ ਵਾਲੇ ਬਾਈਬਲ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਵੇਂ ਵਰਤ ਸਕਦੇ ਹਨ? (ਅ) ਇਹ ਕਿਉਂ ਜ਼ਰੂਰੀ ਹੈ ਕਿ ਬਾਈਬਲ ਸਟੱਡੀਆਂ ਕਰਾਉਣ ਵੇਲੇ ਤੁਸੀਂ ਬਾਈਬਲ ਨੂੰ ਚੰਗੀ ਤਰ੍ਹਾਂ ਵਰਤੋ?
6 ਅਸੀਂ ਸਿੱਖਿਆ ਦਿੰਦੇ ਵੇਲੇ ਬਾਈਬਲ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਵੇਂ ਵਰਤ ਸਕਦੇ ਹਾਂ? ਜੇ ਤੁਹਾਨੂੰ ਮੰਡਲੀ ਵਿਚ ਸਿੱਖਿਆ ਦੇਣ ਦਾ ਸਨਮਾਨ ਮਿਲਿਆ ਹੈ, ਤਾਂ ਬਾਈਬਲ ਜ਼ਰੂਰ ਵਰਤੋ। ਸਟੇਜ ਤੋਂ ਭੈਣਾਂ-ਭਰਾਵਾਂ ਨੂੰ ਸਿਰਫ਼ ਇਹ ਨਾ ਦੱਸੋ ਕਿ ਬਾਈਬਲ ਦੀ ਕੋਈ ਆਇਤ ਕੀ ਕਹਿੰਦੀ ਹੈ। ਨਾ ਹੀ ਬਾਈਬਲ ਦੀਆਂ ਆਇਤਾਂ ਕੰਪਿਊਟਰ ਤੋਂ ਪ੍ਰਿੰਟ ਕਰ ਕੇ ਜਾਂ ਕਿਸੇ ਇਲੈਕਟ੍ਰਾਨਿਕ ਗੈਜੇਟ ਤੋਂ ਪੜ੍ਹੋ। ਇਸ ਦੀ ਬਜਾਇ ਆਪਣੀ ਬਾਈਬਲ ਖੋਲ੍ਹ ਕੇ ਉਸ ਵਿੱਚੋਂ ਪੜ੍ਹੋ ਤੇ ਭੈਣਾਂ-ਭਰਾਵਾਂ ਨੂੰ ਵੀ ਇੱਦਾਂ ਕਰਨ ਦੀ ਹੱਲਾਸ਼ੇਰੀ ਦਿਓ। ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਇਤਾਂ ਦਾ ਮਤਲਬ ਸਮਝਾਓ ਤਾਂਕਿ ਭੈਣ-ਭਰਾ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰ ਸਕਣ। ਔਖੀਆਂ ਮਿਸਾਲਾਂ ਤੇ ਲੰਬੀਆਂ-ਚੌੜੀਆਂ ਕਹਾਣੀਆਂ ਦੱਸਣ ਦੀ ਬਜਾਇ ਪਰਮੇਸ਼ੁਰ ਦੇ ਬਚਨ ਨੂੰ ਖੋਲ੍ਹ ਕੇ ਸਮਝਾਓ।
7 ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰਨ ਵੇਲੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? ਸਟੱਡੀ ਕਰਾਉਂਦਿਆਂ ਸਾਨੂੰ ਬਾਈਬਲ ਦੇ ਹਵਾਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਸਟੱਡੀ ਨੂੰ ਇਨ੍ਹਾਂ ਨੂੰ ਪੜ੍ਹਨ ਲਈ ਕਹਿ ਸਕਦੇ ਹੋ ਤੇ ਇਨ੍ਹਾਂ ਦਾ ਮਤਲਬ ਸਮਝਣ ਵਿਚ ਉਸ ਦੀ ਮਦਦ ਕਰ ਸਕਦੇ ਹੋ। ਕਿਵੇਂ? ਸਾਨੂੰ ਲੈਕਚਰ ਨਹੀਂ ਝਾੜਨਾ ਚਾਹੀਦਾ, ਬਲਕਿ ਉਸ ਨੂੰ ਪੁੱਛਣਾ ਚਾਹੀਦਾ ਹੈ ਕਿ ਇਨ੍ਹਾਂ ਬਾਰੇ ਉਸ ਦਾ ਕੀ ਖ਼ਿਆਲ ਹੈ। ਇਹ ਦੱਸਣ ਦੀ ਬਜਾਇ ਕਿ ਉਸ ਨੂੰ ਕੀ ਮੰਨਣਾ ਜਾਂ ਕੀ ਕਰਨਾ ਚਾਹੀਦਾ ਹੈ, ਉਸ ਨੂੰ ਸਵਾਲ ਪੁੱਛੋ ਤਾਂਕਿ ਉਹ ਖ਼ੁਦ ਸਹੀ ਨਤੀਜੇ ’ਤੇ ਪਹੁੰਚ ਸਕੇ। *
ਬਾਈਬਲ ‘ਤਾੜਨ ਲਈ ਫ਼ਾਇਦੇਮੰਦ ਹੈ’
8. ਪੌਲੁਸ ਨੇ ਕਿਸ ਤਰ੍ਹਾਂ ਦੀ ਲੜਾਈ ਬਾਰੇ ਗੱਲ ਕੀਤੀ ਸੀ?
8 ਸ਼ਾਇਦ ਅਸੀਂ ਸੋਚੀਏ ਕਿ ਤਾੜਨਾ ਦੇਣੀ ਸਿਰਫ਼ ਬਜ਼ੁਰਗਾਂ ਦਾ ਕੰਮ ਹੈ। ਇਹ ਸੱਚ ਹੈ ਕਿ ਬਜ਼ੁਰਗਾਂ ਦੀ ਜ਼ਿੰਮੇਵਾਰੀ ਹੈ ਕਿ ‘ਜਿਹੜੇ ਪਾਪ ਕਰਨ ਵਿਚ ਲੱਗੇ ਰਹਿੰਦੇ ਹਨ, ਉਹ ਉਨ੍ਹਾਂ ਨੂੰ ਤਾੜਨ।’ (1 ਤਿਮੋ. 5:20; ਤੀਤੁ. 1:13) ਪਰ ਇਹ ਜ਼ਰੂਰੀ ਨਹੀਂ ਕਿ ਕੋਈ ਬਜ਼ੁਰਗ ਸਾਨੂੰ ਤਾੜੇ, ਸਗੋਂ ਸਾਨੂੰ ਖ਼ੁਦ ਨੂੰ ਵੀ ਸੁਧਾਰਨ ਦੀ ਲੋੜ ਹੈ। ਪੌਲੁਸ ਇਕ ਚੰਗਾ ਮਸੀਹੀ ਸੀ ਅਤੇ ਉਸ ਦੀ ਜ਼ਮੀਰ ਸਾਫ਼ ਸੀ। (2 ਤਿਮੋ. 1:3) ਫਿਰ ਵੀ ਉਸ ਨੇ ਲਿਖਿਆ: “ਮੈਂ ਆਪਣੇ ਸਰੀਰ ਦੇ ਅੰਗਾਂ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ। ਇਹ ਕਾਨੂੰਨ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ।” ਇਨ੍ਹਾਂ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਆਲੇ-ਦੁਆਲੇ ਦੀਆਂ ਆਇਤਾਂ ’ਤੇ ਗੌਰ ਕਰਨ ਦੀ ਲੋੜ ਹੈ। ਫਿਰ ਅਸੀਂ ਸਮਝ ਸਕਾਂਗੇ ਕਿ ਪੌਲੁਸ ਨੂੰ ਇਹ ਲੜਾਈ ਜਿੱਤਣ ਲਈ ਕੀ ਕਰਨਾ ਪਿਆ ਸੀ।—ਰੋਮੀਆਂ 7:21-25 ਪੜ੍ਹੋ।
9, 10. (ੳ) ਪੌਲੁਸ ਨੂੰ ਸ਼ਾਇਦ ਕਿਨ੍ਹਾਂ ਕਮੀਆਂ-ਕਮਜ਼ੋਰੀਆਂ ਉੱਤੇ ਕਾਬੂ ਪਾਉਣਾ ਪਿਆ ਸੀ? (ਅ) ਪੌਲੁਸ ਨੇ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਕਾਬੂ ਪਾਉਣ ਲਈ ਕੀ ਕੀਤਾ ਹੋਣਾ?
1 ਤਿਮੋ. 1:13) ਮਸੀਹੀ ਬਣਨ ਤੋਂ ਪਹਿਲਾਂ ਯਿਸੂ ਦੇ ਚੇਲਿਆਂ ਨੂੰ ਦੇਖ ਕੇ ਉਸ ਦਾ ਖ਼ੂਨ ਖੌਲਦਾ ਸੀ। ਉਸ ਨੇ ਲਿਖਿਆ: “ਮੈਂ ਉਨ੍ਹਾਂ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਮੈਂ . . . ਉਨ੍ਹਾਂ ਉੱਤੇ ਅਤਿਆਚਾਰ ਕਰਦਾ ਸੀ।” (ਰਸੂ. 26:11) ਪੌਲੁਸ ਨੇ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਸਿੱਖਿਆ। ਫਿਰ ਵੀ ਸ਼ਾਇਦ ਕਦੀ-ਕਦੀ ਉਸ ਲਈ ਆਪਣੇ ਜਜ਼ਬਾਤਾਂ ’ਤੇ ਕਾਬੂ ਰੱਖਣਾ ਤੇ ਆਪਣੀ ਜ਼ਬਾਨ ਨੂੰ ਲਗਾਮ ਦੇਣਾ ਮੁਸ਼ਕਲ ਸੀ। (ਰਸੂ. 15:36-39) ਉਸ ਨੂੰ ਮਦਦ ਕਿੱਥੋਂ ਮਿਲੀ?
9 ਪੌਲੁਸ ਨੂੰ ਕਿਨ੍ਹਾਂ ਕਮੀਆਂ-ਕਮਜ਼ੋਰੀਆਂ ਉੱਤੇ ਕਾਬੂ ਪਾਉਣਾ ਪਿਆ ਸੀ? ਭਾਵੇਂ ਉਸ ਨੇ ਇਨ੍ਹਾਂ ਬਾਰੇ ਬਹੁਤਾ ਨਹੀਂ ਦੱਸਿਆ, ਪਰ ਉਸ ਨੇ ਤਿਮੋਥਿਉਸ ਨੂੰ ਲਿਖਿਆ ਸੀ ਕਿ ਉਹ ਪਹਿਲਾਂ “ਹੰਕਾਰੀ ਸੀ।” (10 ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਦੱਸਿਆ ਕਿ ਉਸ ਨੇ ਆਪਣੇ ਆਪ ਨੂੰ ਸੁਧਾਰਨ ਲਈ ਕੀ ਕੀਤਾ ਸੀ। (1 ਕੁਰਿੰਥੀਆਂ 9:26, 27 ਪੜ੍ਹੋ।) ਉਸ ਨੇ ਗ਼ਲਤ ਇੱਛਾਵਾਂ ਨਾਲ ਲੜਨ ਲਈ ਠੋਸ ਕਦਮ ਚੁੱਕੇ। ਉਸ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਸਲਾਹ ਲੱਭੀ ਹੋਣੀ, ਇਸ ’ਤੇ ਚੱਲਣ ਲਈ ਯਹੋਵਾਹ ਤੋਂ ਵਾਰ-ਵਾਰ ਮਦਦ ਮੰਗੀ ਹੋਣੀ ਅਤੇ ਆਪਣੇ ਵਿਚ ਤਬਦੀਲੀਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਣੀ। * ਅਸੀਂ ਪੌਲੁਸ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਕਿਉਂਕਿ ਸਾਨੂੰ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਕਾਬੂ ਪਾਉਣ ਦੀ ਲੋੜ ਹੈ।
11. ਸਾਨੂੰ ‘ਆਪਣੇ ਆਪ ਨੂੰ ਕਿਵੇਂ ਪਰਖਦੇ ਰਹਿਣਾ’ ਚਾਹੀਦਾ ਹੈ?
11 ਸਾਨੂੰ ਇਹ ਕਦੀ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਆਪਣੀਆਂ ਕਮਜ਼ੋਰੀਆਂ ਨਾਲ ਲੜਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ ਸਾਨੂੰ ‘ਆਪਣੇ ਆਪ ਨੂੰ ਪਰਖਦੇ ਰਹਿਣਾ’ ਚਾਹੀਦਾ ਹੈ ਕਿ ਅਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹਾਂ ਜਾਂ ਨਹੀਂ। (2 ਕੁਰਿੰ. 13:5) ਜਦ ਅਸੀਂ ਬਾਈਬਲ ਵਿੱਚੋਂ ਕੁਲੁੱਸੀਆਂ 3:5-10 ਵਰਗੇ ਹਵਾਲੇ ਪੜ੍ਹਦੇ ਹਾਂ, ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਗ਼ਲਤ ਆਦਤਾਂ ਛੱਡਣ ਅਤੇ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦਾ ਹਾਂ? ਕੀ ਮੈਂ ਉਨ੍ਹਾਂ ਕੰਮਾਂ ਨੂੰ ਪਸੰਦ ਕਰਨ ਲੱਗ ਪਿਆ ਹਾਂ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਹਨ? ਇੰਟਰਨੈੱਟ ਦੇਖਦਿਆਂ ਜੇ ਕੋਈ ਗੰਦੀ ਵੈੱਬਸਾਈਟ ਖੁੱਲ੍ਹ ਜਾਂਦੀ ਹੈ, ਤਾਂ ਕੀ ਮੈਂ ਉਸ ਨੂੰ ਇਕਦਮ ਬੰਦ ਕਰ ਦਿੰਦਾ ਹਾਂ? ਜਾਂ ਕੀ ਮੈਂ ਜਾਣ-ਬੁੱਝ ਕੇ ਗੰਦੀਆਂ ਵੈੱਬਸਾਈਟਾਂ ਲੱਭਦਾ ਹਾਂ?’ ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਸਾਨੂੰ ‘ਜਾਗਦੇ ਰਹਿਣ ਅਤੇ ਹੋਸ਼ ਵਿਚ ਰਹਿਣ’ ਦੀ ਮਦਦ ਮਿਲੇਗੀ।—1 ਥੱਸ. 5:6-8.
ਬਾਈਬਲ ‘ਸੁਧਾਰਨ ਲਈ ਫ਼ਾਇਦੇਮੰਦ ਹੈ’
12, 13. (ੳ) ਬਾਈਬਲ ਵਿਚ “ਸੁਧਾਰਨ” ਦਾ ਕੀ ਮਤਲਬ ਹੈ ਤੇ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (ਅ) “ਸੁਧਾਰਨ” ਦਾ ਮਤਲਬ ਕੀ ਨਹੀਂ ਹੈ?
12 ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸੁਧਾਰਨ” ਕੀਤਾ ਗਿਆ ਹੈ, ਉਸ ਦਾ ਮਤਲਬ ਸਹੀ, ਠੀਕ ਜਾਂ ਸਿੱਧਾ ਕਰਨਾ ਵੀ ਹੋ ਸਕਦਾ ਹੈ। ਜੇ ਕੋਈ ਸਾਡੀ ਕਿਸੇ ਗੱਲ ਦਾ ਗ਼ਲਤ ਮਤਲਬ ਕੱਢਦਾ ਹੈ, ਤਾਂ ਸ਼ਾਇਦ ਸਾਨੂੰ ਗ਼ਲਤਫ਼ਹਿਮੀ ਦੂਰ ਕਰਨ ਲਈ ਉਸ ਨਾਲ ਗੱਲ ਕਰਨੀ ਪਵੇ। ਇਕ ਵਾਰ ਯਹੂਦੀ ਆਗੂਆਂ ਨੇ ਯਿਸੂ ’ਤੇ ਇਲਜ਼ਾਮ ਲਾਇਆ ਕਿ ਉਹ “ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ” ਨਾਲ ਮਿਲਦਾ-ਜੁਲਦਾ ਹੈ। ਯਿਸੂ ਨੇ ਉਨ੍ਹਾਂ ਦੀ ਗ਼ਲਤ ਸੋਚ ਨੂੰ ਸੁਧਾਰਦੇ ਹੋਏ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ। ਜਾਓ ਤੇ ਪਹਿਲਾਂ ਇਸ ਦਾ ਮਤਲਬ ਜਾਣੋ: ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ।’” (ਮੱਤੀ 9:11-13) ਯਿਸੂ ਨੇ ਪਰਮੇਸ਼ੁਰ ਬਾਰੇ ਵੀ ਲੋਕਾਂ ਦੀ ਗ਼ਲਤ ਸੋਚ ਸੁਧਾਰੀ ਸੀ। ਉਸ ਨੇ ਪਿਆਰ ਤੇ ਧੀਰਜ ਨਾਲ ਸਿਖਾਇਆ ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6) ਯਿਸੂ ਦੀ ਸਿੱਖਿਆ ਕਰਕੇ ਬਹੁਤ ਸਾਰੇ ਨਿਮਰ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣ ਕੇ ਨਿਹਚਾ ਕੀਤੀ।
13 ਯਿਸੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਦੂਜਿਆਂ ਦੀ ਮਦਦ ਕਿੱਦਾਂ ਕਰਨੀ ਚਾਹੀਦੀ ਹੈ। ਸ਼ਾਇਦ ਕੋਈ ਸਾਡੇ ਨਾਲ ਨਾਰਾਜ਼ ਹੋਵੇ ਤੇ ਕਹੇ, ‘ਮੈਂ ਕਰਦਾ ਤੈਨੂੰ ਠੀਕ!’ ਪਰ 2 ਤਿਮੋਥਿਉਸ 3:16 ਵਿਚ “ਸੁਧਾਰਨ” ਦਾ ਇਹ ਮਤਲਬ ਨਹੀਂ ਹੈ। “ਪੂਰਾ ਧਰਮ-ਗ੍ਰੰਥ” ਸਾਨੂੰ ਦੂਜਿਆਂ ਦੀ ਬੇਇੱਜ਼ਤੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਚੁੱਭਵੀਆਂ ਗੱਲਾਂ “ਤਲਵਾਰ ਵਾਂਙੁ ਵਿੰਨ੍ਹਦੀਆਂ ਹਨ” ਤੇ ਸੁਣਨ ਵਾਲੇ ਨੂੰ ਦੁੱਖ ਦਿੰਦੀਆਂ ਹਨ। ਅਜਿਹੀਆਂ ਗੱਲਾਂ ਕਿਸੇ ਦੀ ਮਦਦ ਨਹੀਂ ਕਰਦੀਆਂ।—ਕਹਾ. 12:18.
14-16. (ੳ) ਬਜ਼ੁਰਗ ਬਾਈਬਲ ਰਾਹੀਂ ਹੋਰਨਾਂ ਦੀ ਮਦਦ ਕਿਵੇਂ ਕਰ ਸਕਦੇ ਹਨ ਤਾਂਕਿ ਉਹ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭ ਸਕਣ? (ਅ) ਮਾਪੇ ਆਪਣੇ ਬੱਚਿਆਂ ਨੂੰ ਸੁਧਾਰਨ ਲਈ ਬਾਈਬਲ ਕਿਵੇਂ ਵਰਤ ਸਕਦੇ ਹਨ?
* ਗੱਲ ਕਰਦਿਆਂ ਸ਼ਾਇਦ ਪਤੀ-ਪਤਨੀ ਨੂੰ ਅਹਿਸਾਸ ਹੋਵੇ ਕਿ ਉਨ੍ਹਾਂ ਨੂੰ ਬਾਈਬਲ ਦੇ ਅਸੂਲ ਆਪਣੀ ਜ਼ਿੰਦਗੀ ਵਿਚ ਹੋਰ ਚੰਗੀ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ। ਬਾਅਦ ਵਿਚ ਬਜ਼ੁਰਗ ਉਨ੍ਹਾਂ ਤੋਂ ਪਤਾ ਕਰ ਸਕਦਾ ਹੈ ਕਿ ਪਰਿਵਾਰ ਵਿਚ ਸਭ ਕੁਝ ਕਿੱਦਾਂ ਚੱਲ ਰਿਹਾ ਹੈ ਤਾਂਕਿ ਲੋੜ ਪੈਣ ਤੇ ਉਹ ਉਨ੍ਹਾਂ ਦੀ ਹੋਰ ਮਦਦ ਕਰ ਸਕੇ।
14 ਅਸੀਂ ਬਾਈਬਲ ਵਰਤ ਕੇ ਪਿਆਰ ਤੇ ਧੀਰਜ ਨਾਲ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਫ਼ਰਜ਼ ਕਰੋ ਕਿ ਇਕ ਪਤੀ-ਪਤਨੀ ਵਿਚ ਅਕਸਰ ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ ਹੈ ਤੇ ਉਹ ਕਿਸੇ ਬਜ਼ੁਰਗ ਤੋਂ ਮਦਦ ਮੰਗਦੇ ਹਨ। ਬਜ਼ੁਰਗ ਕੀ ਕਰੇਗਾ? ਉਹ ਨਾ ਤਾਂ ਕਿਸੇ ਦਾ ਪੱਖ ਲਵੇਗਾ ਤੇ ਨਾ ਹੀ ਆਪਣੀ ਰਾਇ ਦੇਵੇਗਾ, ਸਗੋਂ ਬਾਈਬਲ ਦੇ ਅਸੂਲਾਂ ਮੁਤਾਬਕ ਉਨ੍ਹਾਂ ਨੂੰ ਸਲਾਹ ਦੇਵੇਗਾ। ਸ਼ਾਇਦ ਉਹ ਪਹਿਰਾਬੁਰਜ ਦੇ ਲੇਖਾਂ ਵਿੱਚੋਂ ਉਨ੍ਹਾਂ ਨੂੰ ਸਲਾਹ ਦੇਵੇ।15 ਮਾਪੇ ਆਪਣੇ ਬੱਚਿਆਂ ਨੂੰ ਸੁਧਾਰਨ ਲਈ ਕੀ ਕਰ ਸਕਦੇ ਹਨ? ਮੰਨ ਲਓ ਕਿ ਤੁਹਾਡੀ ਜਵਾਨ ਕੁੜੀ ਨੇ ਕਿਸੇ ਨਾਲ ਦੋਸਤੀ ਕੀਤੀ ਹੈ ਜਿਸ ਕਰਕੇ ਉਹ ਗ਼ਲਤ ਰਾਹ ’ਤੇ ਪੈ ਸਕਦੀ ਹੈ। ਤੁਸੀਂ ਉਸ ਦੀ ਮਦਦ ਕਿੱਦਾਂ ਕਰ ਸਕਦੇ ਹੋ? ਸਭ ਤੋਂ ਪਹਿਲਾਂ ਤੁਸੀਂ ਉਸ ਦੋਸਤ ਬਾਰੇ ਪਤਾ ਕਰੋ। ਜੇ ਫਿਰ ਵੀ ਤੁਹਾਨੂੰ ਆਪਣੀ ਬੇਟੀ ਦੀ ਫ਼ਿਕਰ ਹੈ, ਤਾਂ ਉਸ ਨਾਲ ਗੱਲ ਕਰੋ। ਸ਼ਾਇਦ ਤੁਸੀਂ ਕਿਤਾਬਾਂ-ਮੈਗਜ਼ੀਨਾਂ ਵਿੱਚੋਂ ਕੁਝ ਲੇਖ ਲੱਭ ਸਕਦੇ ਹੋ ਤੇ ਉਨ੍ਹਾਂ ਵਿਚ ਦਿੱਤੇ ਬਾਈਬਲ ਦੇ ਅਸੂਲ ਵਰਤ ਸਕਦੇ ਹੋ। ਤੁਸੀਂ ਉਸ ਨਾਲ ਜ਼ਿਆਦਾ ਸਮਾਂ ਵੀ ਬਿਤਾ ਸਕਦੇ ਹੋ। ਨਾਲੇ ਦੇਖੋ ਕਿ ਪ੍ਰਚਾਰ ਕਰਦਿਆਂ ਜਾਂ ਪਰਿਵਾਰ ਨਾਲ ਸਮਾਂ ਗੁਜ਼ਾਰਦਿਆਂ ਉਸ ਦਾ ਕੀ ਰਵੱਈਆ ਹੈ। ਜੇ ਤੁਸੀਂ ਧੀਰਜ ਨਾਲ ਪੇਸ਼ ਆਓਗੇ, ਤਾਂ ਤੁਹਾਡੀ ਬੇਟੀ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ। ਨਤੀਜੇ ਵਜੋਂ ਉਹ ਸ਼ਾਇਦ ਤੁਹਾਡੀ ਸਲਾਹ ਮੰਨਣ ਲਈ ਤਿਆਰ ਹੋ ਜਾਵੇ ਤੇ ਗ਼ਲਤ ਰਾਹ ਪੈਣ ਤੋਂ ਬਚ ਜਾਵੇ।
16 ਅਸੀਂ ਹੋਰਨਾਂ ਨੂੰ ਵੀ ਪਿਆਰ ਅਤੇ ਧੀਰਜ ਨਾਲ ਹੌਸਲਾ ਦੇ ਸਕਦੇ ਹਾਂ। ਮਿਸਾਲ ਲਈ, ਕਈ ਆਪਣੀ ਸਿਹਤ ਬਾਰੇ ਪਰੇਸ਼ਾਨ ਹਨ, ਦੂਸਰੇ ਨੌਕਰੀ ਛੁੱਟਣ ਕਰਕੇ ਨਿਰਾਸ਼ ਹਨ ਜਾਂ ਕਿਸੇ ਨੂੰ ਬਾਈਬਲ ਦੀ ਕੋਈ ਸਿੱਖਿਆ ਸਮਝਣੀ ਮੁਸ਼ਕਲ ਲੱਗਦੀ ਹੈ। ਪਰਮੇਸ਼ੁਰ ਦਾ ਬਚਨ ਵਰਤ
ਕੇ ਅਸੀਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ।ਬਾਈਬਲ ‘ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ’
17. ਸਾਨੂੰ ਖ਼ੁਸ਼ੀ-ਖ਼ੁਸ਼ੀ ਅਨੁਸ਼ਾਸਨ ਕਿਉਂ ਕਬੂਲ ਕਰਨਾ ਚਾਹੀਦਾ ਹੈ?
17 ਬਾਈਬਲ ਕਹਿੰਦੀ ਹੈ: “ਜਦੋਂ ਅਨੁਸ਼ਾਸਨ ਦਿੱਤਾ ਜਾਂਦਾ ਹੈ, ਉਦੋਂ ਖ਼ੁਸ਼ੀ ਨਹੀਂ ਹੁੰਦੀ, ਸਗੋਂ ਦੁੱਖ ਹੁੰਦਾ ਹੈ; ਪਰ ਜਿਨ੍ਹਾਂ ਨੂੰ ਇਸ ਦੇ ਜ਼ਰੀਏ ਸਿਖਲਾਈ ਮਿਲਦੀ ਹੈ, ਉਨ੍ਹਾਂ ਲਈ ਇਸ ਦਾ ਨਤੀਜਾ ਸ਼ਾਂਤੀ ਅਤੇ ਧਾਰਮਿਕਤਾ ਹੁੰਦਾ ਹੈ।” (ਇਬ. 12:11) ਕਈ ਮਸੀਹੀ ਵੱਡੇ ਹੋ ਕੇ ਮੰਨਦੇ ਹਨ ਕਿ ਜੋ ਅਨੁਸ਼ਾਸਨ ਜਾਂ ਸਿੱਖਿਆ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਮਿਲੀ ਸੀ, ਉਹ ਉਨ੍ਹਾਂ ਲਈ ਫ਼ਾਇਦੇਮੰਦ ਸਾਬਤ ਹੋਈ। ਜਦ ਯਹੋਵਾਹ ਸਾਨੂੰ ਬਜ਼ੁਰਗਾਂ ਰਾਹੀਂ ਅਨੁਸ਼ਾਸਨ ਦਿੰਦਾ ਹੈ, ਤਾਂ ਇਸ ਨੂੰ ਕਬੂਲ ਕਰ ਕੇ ਅਸੀਂ ਸਹੀ ਰਾਹ ’ਤੇ ਚੱਲਦੇ ਰਹਿ ਸਕਦੇ ਹਾਂ।—ਕਹਾ. 4:13.
18, 19. (ੳ) ਕਹਾਉਤਾਂ 18:13 ਦੀ ਸਲਾਹ “ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ” ਲਈ ਕਿਉਂ ਜ਼ਰੂਰੀ ਹੈ? (ਅ) ਜਦ ਬਜ਼ੁਰਗ ਗ਼ਲਤੀ ਕਰਨ ਵਾਲਿਆਂ ਨਾਲ ਨਰਮਾਈ ਤੇ ਪਿਆਰ ਨਾਲ ਪੇਸ਼ ਆਉਂਦੇ ਹਨ, ਤਾਂ ਇਸ ਦਾ ਨਤੀਜਾ ਕੀ ਨਿਕਲਦਾ ਹੈ?
18 ਬਜ਼ੁਰਗ ਅਤੇ ਮਾਪੇ ਵਧੀਆ ਤਰੀਕੇ ਨਾਲ ਅਨੁਸ਼ਾਸਨ ਦੇਣਾ ਕਿਵੇਂ ਸਿੱਖ ਸਕਦੇ ਹਨ? ਯਹੋਵਾਹ ਨੇ ਦੱਸਿਆ ਹੈ ਕਿ ਸਾਨੂੰ ਉਸ ਦੇ “ਸਹੀ ਮਿਆਰਾਂ ਮੁਤਾਬਕ” ਅਨੁਸ਼ਾਸਨ ਦੇਣਾ ਚਾਹੀਦਾ ਹੈ। (2 ਤਿਮੋ. 3:16) ਇਸ ਲਈ ਸਾਨੂੰ ਹਮੇਸ਼ਾ ਬਾਈਬਲ ਦੇ ਅਸੂਲ ਵਰਤਣੇ ਚਾਹੀਦੇ ਹਨ। ਅਜਿਹਾ ਇਕ ਅਸੂਲ ਕਹਾਉਤਾਂ 18:13 ਵਿਚ ਦੱਸਿਆ ਗਿਆ ਹੈ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।” ਇਸ ਲਈ ਜੇ ਕੋਈ ਬਜ਼ੁਰਗਾਂ ਨੂੰ ਦੱਸਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਗੰਭੀਰ ਪਾਪ ਕੀਤਾ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਕੇ ਸਾਰੀ ਗੱਲ ਦਾ ਪਤਾ ਕਰ ਲੈਣਾ ਚਾਹੀਦਾ ਹੈ। (ਬਿਵ. 13:14) ਫਿਰ ਹੀ ਉਹ “ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ” ਅਨੁਸ਼ਾਸਨ ਦੇ ਸਕਣਗੇ।
19 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਬਜ਼ੁਰਗਾਂ ਨੂੰ ਸਲਾਹ ਦਿੰਦਾ ਹੈ ਕਿ ਉਹ “ਨਰਮਾਈ ਨਾਲ” ਤਾੜਨਾ ਦੇਣ। (2 ਤਿਮੋਥਿਉਸ 2:24-26 ਪੜ੍ਹੋ।) ਇਹ ਸੱਚ ਹੈ ਕਿ ਕਿਸੇ ਦੇ ਪਾਪ ਕਰਕੇ ਯਹੋਵਾਹ ਦਾ ਨਾਂ ਬਦਨਾਮ ਹੋ ਸਕਦਾ ਹੈ ਤੇ ਬੇਕਸੂਰ ਲੋਕਾਂ ਨੂੰ ਦੁੱਖ ਪਹੁੰਚ ਸਕਦਾ ਹੈ। ਫਿਰ ਵੀ ਬਜ਼ੁਰਗਾਂ ਨੂੰ ਗੁੱਸੇ ਵਿਚ ਆ ਕੇ ਤਾੜਨਾ ਜਾਂ ਸਲਾਹ ਨਹੀਂ ਦੇਣੀ ਚਾਹੀਦੀ ਕਿਉਂਕਿ ਇੱਦਾਂ ਕਰਨ ਨਾਲ ਉਸ ਵਿਅਕਤੀ ਦੀ ਕੋਈ ਮਦਦ ਨਹੀਂ ਹੋਵੇਗੀ। ਪਰ ਜਦ ਬਜ਼ੁਰਗ ਪਰਮੇਸ਼ੁਰ ਦੀ “ਦਇਆ” ਦੀ ਰੀਸ ਕਰਦੇ ਹਨ, ਤਾਂ ਸ਼ਾਇਦ ਗ਼ਲਤੀ ਕਰਨ ਵਾਲਾ ਤੋਬਾ ਕਰੇ।—ਰੋਮੀ. 2:4.
20. ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦੇਣ ਵੇਲੇ ਮਾਪਿਆਂ ਨੂੰ ਕਿਹੜੇ ਅਸੂਲ ਲਾਗੂ ਕਰਨੇ ਚਾਹੀਦੇ ਹਨ?
20 ਆਪਣੇ ਬੱਚਿਆਂ ਨੂੰ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ” ਮਾਪਿਆਂ ਨੂੰ ਬਾਈਬਲ ਦੇ ਅਸੂਲ ਲਾਗੂ ਕਰਨੇ ਚਾਹੀਦੇ ਹਨ। (ਅਫ਼. 6:4) ਮਿਸਾਲ ਲਈ, ਇਕ ਪਿਤਾ ਕੀ ਕਰ ਸਕਦਾ ਹੈ ਜੇ ਉਸ ਨੂੰ ਕੋਈ ਦੱਸੇ ਕਿ ਉਸ ਦੇ ਮੁੰਡੇ ਨੇ ਕੋਈ ਗ਼ਲਤੀ ਕੀਤੀ ਹੈ? ਮੁੰਡੇ ਨੂੰ ਸਜ਼ਾ ਦੇਣ ਤੋਂ ਪਹਿਲਾਂ ਪਿਤਾ ਨੂੰ ਸਾਰੀ ਗੱਲ ਪਤਾ ਕਰ ਲੈਣੀ ਚਾਹੀਦੀ ਹੈ। ਪਰਿਵਾਰ ਵਿਚ ਕਿਸੇ ਨੂੰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਕਿ ਉਹ ਕੁੱਟ-ਮਾਰ ਤੇ ਉੱਤਰ ਆਵੇ। “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ” ਤੇ ਮਾਪਿਆਂ ਨੂੰ ਅਨੁਸ਼ਾਸਨ ਦੇਣ ਵੇਲੇ ਉਸ ਦੀ ਰੀਸ ਕਰਨੀ ਚਾਹੀਦੀ ਹੈ।—ਯਾਕੂ. 5:11.
ਬਾਈਬਲ ਯਹੋਵਾਹ ਵੱਲੋਂ ਇਕ ਬੇਸ਼ਕੀਮਤੀ ਤੋਹਫ਼ਾ ਹੈ
21, 22. ਜ਼ਬੂਰ 119:97-104 ਤੋਂ ਯਹੋਵਾਹ ਦੇ ਬਚਨ ਬਾਰੇ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ?
21 ਇਕ ਵਾਰ ਪਰਮੇਸ਼ੁਰ ਦੇ ਇਕ ਭਗਤ ਨੇ ਦੱਸਿਆ ਕਿ ਉਹ ਯਹੋਵਾਹ ਦੇ ਬਚਨ ਨੂੰ ਕਿਉਂ ਪਿਆਰ ਕਰਦਾ ਸੀ। (ਜ਼ਬੂਰਾਂ ਦੀ ਪੋਥੀ 119:97-104 ਪੜ੍ਹੋ।) ਇਸ ਦੀ ਸਟੱਡੀ ਕਰ ਕੇ ਉਸ ਨੂੰ ਬੁੱਧ ਤੇ ਸਮਝ ਮਿਲੀ। ਇਸ ਦੀ ਸਲਾਹ ’ਤੇ ਚੱਲ ਕੇ ਉਹ ਕੁਰਾਹੇ ਪੈਣ ਅਤੇ ਗ਼ਲਤੀਆਂ ਕਰਨ ਤੋਂ ਬਚਿਆ। ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਉਸ ਨੂੰ ਬਹੁਤ ਮਜ਼ਾ ਆਇਆ ਤੇ ਉਸ ਨੂੰ ਫ਼ਾਇਦਾ ਹੋਇਆ। ਉਸ ਨੇ ਪੱਕਾ ਫ਼ੈਸਲਾ ਕੀਤਾ ਕਿ ਉਹ ਹਮੇਸ਼ਾ ਪਰਮੇਸ਼ੁਰ ਦੇ ਕਹਿਣੇ ਵਿਚ ਰਹੇਗਾ।
22 ਕੀ ਤੁਸੀਂ ‘ਪੂਰੇ ਧਰਮ-ਗ੍ਰੰਥ’ ਦੀ ਕਦਰ ਕਰਦੇ ਹੋ? ਇਸ ਦੀ ਮਦਦ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਕਿ ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰੇਗਾ। ਇਸ ਦੀ ਸਲਾਹ ਤੁਹਾਨੂੰ ਪਾਪ ਦੇ ਰਾਹ ਵਿਚ ਪੈਣ ਤੋਂ ਬਚਾਵੇਗੀ। ਜੇ ਤੁਸੀਂ ਦੂਜਿਆਂ ਨੂੰ ਇਸ ਬਾਰੇ ਚੰਗੀ ਤਰ੍ਹਾਂ ਸਿਖਾਓਗੇ, ਤਾਂ ਉਹ ਵੀ ਜ਼ਿੰਦਗੀ ਦੇ ਰਾਹ ’ਤੇ ਚੱਲ ਸਕਣਗੇ। ਆਓ ਆਪਾਂ ਆਪਣੇ ਪਿਆਰੇ ਤੇ ਬੁੱਧੀਮਾਨ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਦੇ ਹੋਏ ‘ਪੂਰੇ ਧਰਮ-ਗ੍ਰੰਥ’ ਨੂੰ ਚੰਗੀ ਤਰ੍ਹਾਂ ਵਰਤੀਏ।
^ ਪੇਰਗ੍ਰੈਫ 7 ਯਿਸੂ ਕਈ ਵਾਰ ਦੂਜਿਆਂ ਨੂੰ ਸਿਖਾਉਂਦੇ ਹੋਏ ਕਹਿੰਦਾ ਸੀ: ‘ਦੱਸੋ ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ?’ ਫਿਰ ਉਹ ਉਨ੍ਹਾਂ ਨੂੰ ਜਵਾਬ ਦੇਣ ਦਾ ਮੌਕਾ ਦਿੰਦਾ ਸੀ।—ਮੱਤੀ 18:12; 21:28; 22:42.
^ ਪੇਰਗ੍ਰੈਫ 10 ਪੌਲੁਸ ਦੀਆਂ ਚਿੱਠੀਆਂ ਤੋਂ ਸਾਨੂੰ ਗ਼ਲਤ ਇੱਛਾਵਾਂ ਨਾਲ ਲੜਨ ਬਾਰੇ ਕਾਫ਼ੀ ਹੌਸਲਾ ਮਿਲਦਾ ਹੈ। (ਰੋਮੀ. 6:12; ਗਲਾ. 5:16-18) ਉਸ ਨੇ ਜ਼ਰੂਰ ਉਹ ਸਲਾਹ ਆਪ ਲਾਗੂ ਕੀਤੀ ਹੋਣੀ ਜੋ ਉਸ ਨੇ ਦੂਸਰਿਆਂ ਨੂੰ ਦਿੱਤੀ ਸੀ।—ਰੋਮੀ. 2:21.
^ ਪੇਰਗ੍ਰੈਫ 14 ਮਿਸਾਲ ਲਈ, ਪਹਿਰਾਬੁਰਜ ਜਨਵਰੀ-ਮਾਰਚ 2012, ਸਫ਼ੇ 30-32 ਅਤੇ ਅਪ੍ਰੈਲ-ਜੂਨ 2008, ਸਫ਼ੇ 14-16 ਵਿਚ ਦਿੱਤੇ “ਪਰਿਵਾਰ ਵਿਚ ਖ਼ੁਸ਼ੀਆਂ ਲਿਆਓ” ਨਾਂ ਦੇ ਲੇਖ ਦੇਖੋ।