ਯਹੋਵਾਹ ਦਾ ਧੰਨਵਾਦ ਕਰੋ ਤੇ ਬਰਕਤਾਂ ਪਾਓ
“ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ।”
1. ਯਹੋਵਾਹ ਸਾਡੇ ਧੰਨਵਾਦ ਦਾ ਹੱਕਦਾਰ ਕਿਉਂ ਹੈ?
ਯਹੋਵਾਹ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦਿੰਦਾ ਹੈ ਜਿਸ ਕਰਕੇ ਉਹ ਸਾਡੇ ਧੰਨਵਾਦ ਦਾ ਹੱਕਦਾਰ ਹੈ। (ਯਾਕੂ. 1:17) ਇਕ ਪਿਆਰ ਕਰਨ ਵਾਲੇ ਚਰਵਾਹੇ ਵਾਂਗ ਉਹ ਸਾਡੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਆਪਣੇ ਬਾਰੇ ਸਿਖਾਉਂਦਾ ਵੀ ਹੈ। (ਜ਼ਬੂ. 23:1-3) ਉਹ “ਸਾਡੀ ਪਨਾਹ ਅਤੇ ਸਾਡਾ ਬਲ” ਸਾਬਤ ਹੋਇਆ ਹੈ, ਖ਼ਾਸ ਕਰਕੇ ਦੁੱਖਾਂ ਵਿਚ। (ਜ਼ਬੂ. 46:1) ਯਕੀਨਨ ਸਾਡੇ ਕੋਲ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨਾਲ ਦਿਲੋਂ ਸਹਿਮਤ ਹੋਣ ਦੇ ਬਹੁਤ ਸਾਰੇ ਕਾਰਨ ਹਨ। ਉਸ ਨੇ ਲਿਖਿਆ: “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ!”
2015 ਲਈ ਬਾਈਬਲ ਦਾ ਹਵਾਲਾ: “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ।”
2, 3. (ੳ) ਨਾਸ਼ੁਕਰੇ ਬਣਨ ਦੇ ਕਿਹੜੇ ਖ਼ਤਰੇ ਹਨ? (ਅ) ਅਸੀਂ ਇਸ ਲੇਖ ਵਿਚ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?
2 ਸਾਨੂੰ ਯਹੋਵਾਹ ਦਾ ਧੰਨਵਾਦ ਕਿਉਂ ਕਰਨਾ ਚਾਹੀਦਾ ਹੈ? ਜਿੱਦਾਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ ਨਾਸ਼ੁਕਰੇ ਹੋਣਗੇ। (2 ਤਿਮੋ. 3:2) ਬਹੁਤ ਸਾਰੇ ਲੋਕ ਯਹੋਵਾਹ ਤੋਂ ਮਿਲੀਆਂ ਬਰਕਤਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਇਸ ਵਪਾਰ ਦੀ ਦੁਨੀਆਂ ਅਤੇ ਇਸ ਦੀਆਂ ਮਸ਼ਹੂਰੀਆਂ ਕਰਕੇ ਲੱਖਾਂ ਹੀ ਲੋਕਾਂ ਵਿਚ ਹੋਰ ਚੀਜ਼ਾਂ ਪਾਉਣ ਦੀ ਦੌੜ ਲੱਗੀ ਹੋਈ ਹੈ। ਨਤੀਜੇ ਵਜੋਂ, ਉਹ ਉਨ੍ਹਾਂ ਚੀਜ਼ਾਂ ਨਾਲ ਖ਼ੁਸ਼ ਨਹੀਂ ਹਨ ਜੋ ਉਨ੍ਹਾਂ ਕੋਲ ਪਹਿਲਾਂ ਹੀ ਹਨ। ਸਾਡੇ ’ਤੇ ਵੀ ਉਨ੍ਹਾਂ ਦੇ ਨਾਸ਼ੁਕਰੇ ਰਵੱਈਏ ਦਾ ਅਸਰ ਪੈ ਸਕਦਾ ਹੈ। ਪ੍ਰਾਚੀਨ ਇਜ਼ਰਾਈਲੀਆਂ ਵਾਂਗ ਅਸੀਂ ਵੀ ਨਾਸ਼ੁਕਰੇ ਬਣ ਸਕਦੇ ਹਾਂ ਤੇ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਤੇ ਉਸ ਤੋਂ ਮਿਲੀਆਂ ਬਰਕਤਾਂ ਲਈ ਕਦਰ ਗੁਆ ਸਕਦੇ ਹਾਂ।
3 ਫਿਰ ਜ਼ਰਾ ਇਸ ਬਾਰੇ ਵੀ ਸੋਚੋ। ਉਦੋਂ ਕੀ ਹੋ ਸਕਦਾ ਹੈ ਜਦੋਂ ਸਾਡੇ ’ਤੇ ਅਜ਼ਮਾਇਸ਼ਾਂ ਆਉਣ? ਇਨ੍ਹਾਂ ਸਮਿਆਂ ਦੌਰਾਨ ਅਸੀਂ ਸੌਖਿਆਂ ਹੀ ਨਿਰਾਸ਼ ਹੋ ਸਕਦੇ ਹਾਂ ਤੇ ਆਪਣੀਆਂ ਬਰਕਤਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। (ਜ਼ਬੂ. 116:3) ਇਸ ਲਈ ਅਸੀਂ ਕਿਵੇਂ ਧੰਨਵਾਦ ਕਰਦੇ ਰਹਿ ਸਕਦੇ ਹਾਂ? ਕਿਹੜੀਆਂ ਗੱਲਾਂ ਸਾਡੀ ਸਹੀ ਰਵੱਈਆ ਰੱਖਣ ਵਿਚ ਮਦਦ ਕਰਨਗੀਆਂ ਉਦੋਂ ਵੀ ਜਦੋਂ ਸਾਡੇ ’ਤੇ ਸਖ਼ਤ ਅਜ਼ਮਾਇਸ਼ਾਂ ਆਉਂਦੀਆਂ ਹਨ? ਆਓ ਆਪਾਂ ਦੇਖੀਏ।
‘ਹੇ ਯਹੋਵਾਹ, ਤੈਂ ਬਹੁਤ ਸਾਰੇ ਕੰਮ ਕੀਤੇ’
4. ਅਸੀਂ ਧੰਨਵਾਦ ਕਿਵੇਂ ਕਰਦੇ ਰਹਿ ਸਕਦੇ ਹਾਂ?
4 ਜੇ ਅਸੀਂ ਧੰਨਵਾਦ ਕਰਦੇ ਰਹਿਣਾ ਚਾਹੁੰਦੇ ਹਾਂ, ਤਾਂ ਪਹਿਲਾਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਯਹੋਵਾਹ ਨੇ ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਬਰਕਤਾਂ ਦਿੱਤੀਆਂ ਹਨ। ਫਿਰ ਸਾਨੂੰ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਇਨ੍ਹਾਂ ਬਰਕਤਾਂ ਤੋਂ ਸਾਡੇ ਲਈ ਪਰਮੇਸ਼ੁਰ ਦਾ ਪਿਆਰ ਕਿਵੇਂ ਝਲਕਦਾ ਹੈ। ਜਦ ਜ਼ਬੂਰਾਂ ਦੇ ਲਿਖਾਰੀ ਨੇ ਇੱਦਾਂ ਕੀਤਾ, ਤਾਂ ਉਹ ਯਹੋਵਾਹ ਦੇ ਕੀਤੇ ਬਹੁਤ ਸਾਰੇ ਸ਼ਾਨਦਾਰ ਕੰਮਾਂ ਕਰਕੇ ਹੈਰਾਨ ਰਹਿ ਗਿਆ ਸੀ।
5. ਅਸੀਂ ਧੰਨਵਾਦ ਕਰਨ ਬਾਰੇ ਪੌਲੁਸ ਰਸੂਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
5 ਅਸੀਂ ਧੰਨਵਾਦ ਕਰਨ ਬਾਰੇ ਪੌਲੁਸ ਰਸੂਲ ਦੀ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਉਸ ਨੇ ਹਮੇਸ਼ਾ ਆਪਣੀਆਂ ਬਰਕਤਾਂ ’ਤੇ ਸੋਚ-ਵਿਚਾਰ ਕੀਤਾ ਕਿਉਂਕਿ ਉਹ ਬਾਕਾਇਦਾ ਇਨ੍ਹਾਂ ਬਰਕਤਾਂ ਲਈ ਦਿਲੋਂ ਧੰਨਵਾਦ ਕਰਦਾ ਸੀ। ਪੌਲੁਸ ਜਾਣਦਾ ਸੀ ਕਿ ਉਹ “ਪਰਮੇਸ਼ੁਰ ਦੀ ਨਿੰਦਿਆ ਕਰਦਾ ਹੁੰਦਾ ਸੀ, ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਤੇ ਹੰਕਾਰੀ ਸੀ।” ਇਸ ਲਈ ਉਸ ਨੇ ਧੰਨਵਾਦ ਕੀਤਾ ਕਿ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਦੇ ਬਾਵਜੂਦ ਪਰਮੇਸ਼ੁਰ ਤੇ ਮਸੀਹ ਨੇ ਉਸ ’ਤੇ ਦਇਆ ਕੀਤੀ ਅਤੇ ਉਸ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ। (1 ਤਿਮੋਥਿਉਸ 1:12-14 ਪੜ੍ਹੋ।) ਪੌਲੁਸ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਵੀ ਦਿਲੋਂ ਕਦਰ ਕਰਦਾ ਸੀ ਤੇ ਉਹ ਉਨ੍ਹਾਂ ਦੇ ਵਧੀਆ ਗੁਣਾਂ ਤੇ ਵਫ਼ਾਦਾਰੀ ਨਾਲ ਕੀਤੀ ਸੇਵਾ ਲਈ ਯਹੋਵਾਹ ਦਾ ਧੰਨਵਾਦ ਕਰਦਾ ਸੀ। (ਫ਼ਿਲਿ. 1:3-5, 7; 1 ਥੱਸ. 1:2, 3) ਨਾਲੇ ਜਦੋਂ ਉਸ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ, ਤਾਂ ਉਸ ਨੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਮਸੀਹੀ ਭੈਣਾਂ-ਭਰਾਵਾਂ ਨੇ ਸਮੇਂ ਸਿਰ ਉਸ ਦੀ ਮਦਦ ਕੀਤੀ। (ਰਸੂ. 28:15; 2 ਕੁਰਿੰ. 7:5-7) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲੁਸ ਦੀਆਂ ਚਿੱਠੀਆਂ ਰਾਹੀਂ ਮਸੀਹੀਆਂ ਨੂੰ ਹੌਸਲਾ ਮਿਲਦਾ ਹੈ: ‘ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ। ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ।’
ਧੰਨਵਾਦ ਕਰਦੇ ਰਹਿਣ ਲਈ ਸੋਚ-ਵਿਚਾਰ ਤੇ ਪ੍ਰਾਰਥਨਾ ਕਰਨੀ ਜ਼ਰੂਰੀ
6. ਤੁਸੀਂ ਕਿਹੜੀ ਖ਼ਾਸ ਗੱਲ ਲਈ ਯਹੋਵਾਹ ਦਾ ਧੰਨਵਾਦ ਕਰਦੇ ਹੋ?
6 ਅਸੀਂ ਧੰਨਵਾਦ ਕਰਦੇ ਰਹਿਣ ਲਈ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਪੌਲੁਸ ਦੀ ਤਰ੍ਹਾਂ ਸਾਨੂੰ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਕੀ ਕੁਝ ਕੀਤਾ ਹੈ। (ਜ਼ਬੂ. 116:12) ਜੇ ਤੁਹਾਨੂੰ ਪੁੱਛਿਆ ਜਾਵੇ, ‘ਤੁਸੀਂ ਯਹੋਵਾਹ ਤੋਂ ਮਿਲੀਆਂ ਕਿਹੜੀਆਂ ਬਰਕਤਾਂ ਲਈ ਉਸ ਦੇ ਧੰਨਵਾਦੀ ਹੋ,’ ਤਾਂ ਤੁਸੀਂ ਕੀ ਜਵਾਬ ਦਿਓਗੇ? ਕੀ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਦੱਸੋਗੇ? ਜਾਂ ਕੀ ਤੁਸੀਂ ਮਸੀਹ ਦੀ ਕੁਰਬਾਨੀ ’ਤੇ ਨਿਹਚਾ ਕਰਨ ਕਰਕੇ ਮਿਲੀ ਮਾਫ਼ੀ ਲਈ ਧੰਨਵਾਦ ਕਰੋਗੇ? ਕੀ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਨਾਂ ਦੱਸੋਗੇ ਜਿਨ੍ਹਾਂ ਨੇ ਅਲੱਗ-ਅਲੱਗ ਅਜ਼ਮਾਇਸ਼ਾਂ ਵਿਚ ਤੁਹਾਡੀ ਮਦਦ ਕੀਤੀ? ਦਰਅਸਲ ਤੁਸੀਂ ਆਪਣੇ ਜੀਵਨ ਸਾਥੀ ਤੇ ਆਪਣੇ ਅਨਮੋਲ ਬੱਚਿਆਂ ਲਈ ਯਹੋਵਾਹ ਦਾ ਜ਼ਰੂਰ ਧੰਨਵਾਦ ਕਰੋਗੇ। ਜੇ ਤੁਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਤੋਂ ਮਿਲੀਆਂ ਇਸ ਤਰ੍ਹਾਂ ਦੀਆਂ ਵਧੀਆ ਬਰਕਤਾਂ ’ਤੇ ਮਨਨ ਕਰਨ ਲਈ ਸਮਾਂ ਕੱਢੋਗੇ, ਤਾਂ ਤੁਹਾਡੇ ਦਿਲ ਧੰਨਵਾਦ ਨਾਲ ਭਰ ਜਾਣਗੇ ਤੇ ਤੁਸੀਂ ਹਰ ਰੋਜ਼ ਉਸ ਦਾ ਧੰਨਵਾਦ ਕਰਨ ਲਈ ਪ੍ਰੇਰਿਤ ਹੋਵੋਗੇ।
7. (ੳ) ਸਾਨੂੰ ਪ੍ਰਾਰਥਨਾਵਾਂ ਵਿਚ ਧੰਨਵਾਦ ਕਿਉਂ ਕਰਨਾ ਚਾਹੀਦਾ ਹੈ? (ਅ) ਪ੍ਰਾਰਥਨਾਵਾਂ ਵਿਚ ਧੰਨਵਾਦ ਕਰਨ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
7 ਜਦੋਂ ਅਸੀਂ ਆਪਣੀਆਂ ਸਾਰੀਆਂ ਬਰਕਤਾਂ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕਰਨਾ ਚਾਹਾਂਗੇ। (ਜ਼ਬੂ. 95:2; 100:4, 5) ਬਹੁਤ ਸਾਰੇ ਲੋਕ ਪ੍ਰਾਰਥਨਾ ਨੂੰ ਪਰਮੇਸ਼ੁਰ ਤੋਂ ਸਿਰਫ਼ ਚੀਜ਼ਾਂ ਮੰਗਣ ਦਾ ਜ਼ਰੀਆ ਹੀ ਸਮਝਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਉਦੋਂ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਉਨ੍ਹਾਂ ਚੀਜ਼ਾਂ ਲਈ ਉਸ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਕੋਲ ਹਨ। ਬਾਈਬਲ ਵਿਚ ਕਈ ਧੰਨਵਾਦ ਦੀਆਂ ਪ੍ਰਾਰਥਨਾਵਾਂ ਦਰਜ ਹਨ ਜਿਨ੍ਹਾਂ ਵਿਚ ਹੰਨਾਹ ਤੇ ਹਿਜ਼ਕੀਯਾਹ ਦੀਆਂ ਪ੍ਰਾਰਥਨਾਵਾਂ ਵੀ ਸ਼ਾਮਲ ਹਨ। (1 ਸਮੂ. 2:1-10; ਯਸਾ. 38:9-20) ਸੋ ਉਨ੍ਹਾਂ ਵਫ਼ਾਦਾਰ ਸੇਵਕਾਂ ਦੀ ਰੀਸ ਕਰੋ ਜੋ ਪਰਮੇਸ਼ੁਰ ਦਾ ਹਮੇਸ਼ਾ ਧੰਨਵਾਦ ਕਰਦੇ ਸਨ। ਜੀ ਹਾਂ, ਪ੍ਰਾਰਥਨਾ ਵਿਚ ਆਪਣੀਆਂ ਬਰਕਤਾਂ ਲਈ ਯਹੋਵਾਹ ਦਾ ਧੰਨਵਾਦ ਕਰੋ। (1 ਥੱਸ. 5:17, 18) ਇਸ ਤਰ੍ਹਾਂ ਕਰਨ ਦੇ ਬਹੁਤ ਸਾਰੇ ਫ਼ਾਇਦੇ ਹਨ। ਤੁਹਾਨੂੰ ਖ਼ੁਸ਼ੀ ਮਿਲੇਗੀ, ਯਹੋਵਾਹ ਲਈ ਤੁਹਾਡਾ ਪਿਆਰ ਵਧੇਗਾ ਤੇ ਤੁਸੀਂ ਉਸ ਦੇ ਹੋਰ ਵੀ ਨੇੜੇ ਆਓਗੇ।
8. ਯਹੋਵਾਹ ਨੇ ਸਾਡੇ ਲਈ ਜੋ ਕੀਤਾ ਹੈ, ਅਸੀਂ ਕਿਨ੍ਹਾਂ ਕਾਰਨਾਂ ਕਰਕੇ ਉਸ ਲਈ ਕਦਰ ਗੁਆ ਸਕਦੇ ਹਾਂ?
8 ਸਾਨੂੰ ਯਹੋਵਾਹ ਦੀ ਭਲਾਈ ਲਈ ਕਦਰ ਗੁਆ ਦੇਣ ਦੇ ਖ਼ਤਰੇ ਤੋਂ ਖ਼ਬਰਦਾਰ ਕਿਉਂ ਰਹਿਣਾ ਚਾਹੀਦਾ ਹੈ? ਜਨਮ ਤੋਂ ਹੀ ਪਾਪੀ ਹੋਣ ਕਰਕੇ ਸਾਡੇ ਵਿਚ ਨਾਸ਼ੁਕਰੇ ਹੋਣ ਦਾ ਝੁਕਾਅ ਹੈ। ਜ਼ਰਾ ਗੌਰ ਕਰੋ: ਸਾਡੇ ਪਹਿਲੇ ਮਾਤਾ-ਪਿਤਾ, ਆਦਮ ਤੇ ਹੱਵਾਹ, ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਗਿਆ ਸੀ। ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਗਿਆ ਤੇ ਉਨ੍ਹਾਂ ਕੋਲ ਹਮੇਸ਼ਾ ਲਈ ਧਰਤੀ ’ਤੇ ਸ਼ਾਂਤੀ ਨਾਲ ਰਹਿਣ ਦੀ ਉਮੀਦ ਸੀ। (ਉਤ. 1:28) ਪਰ ਉਨ੍ਹਾਂ ਨੇ ਆਪਣੀਆਂ ਬਰਕਤਾਂ ਦੀ ਕੋਈ ਕਦਰ ਨਹੀਂ ਕੀਤੀ। ਉਨ੍ਹਾਂ ਨੇ ਲਾਲਚ ਕਰਕੇ ਹੋਰ ਪਾਉਣ ਦੀ ਇੱਛਾ ਰੱਖੀ। ਨਤੀਜੇ ਵਜੋਂ, ਉਨ੍ਹਾਂ ਨੇ ਸਾਰਾ ਕੁਝ ਗੁਆ ਲਿਆ। (ਉਤ. 3:6, 7, 17-19) ਨਾਸ਼ੁਕਰੇ ਲੋਕਾਂ ਨਾਲ ਘਿਰੇ ਹੋਣ ਕਰਕੇ ਅਸੀਂ ਵੀ ਉਨ੍ਹਾਂ ਕੰਮਾਂ ਲਈ ਆਪਣੀ ਕਦਰ ਗੁਆ ਸਕਦੇ ਹਾਂ ਜਿਹੜੇ ਯਹੋਵਾਹ ਨੇ ਸਾਡੇ ਲਈ ਕੀਤੇ ਹਨ। ਸਾਡੀਆਂ ਨਜ਼ਰਾਂ ਵਿਚ ਉਸ ਨਾਲ ਸਾਡੇ ਰਿਸ਼ਤੇ ਦੀ ਅਹਿਮੀਅਤ ਘੱਟ ਸਕਦੀ ਹੈ। ਸ਼ਾਇਦ ਸਾਡੇ ਦਿਲ ਵਿਚ ਇਸ ਸਨਮਾਨ ਲਈ ਵੀ ਕਦਰ ਘੱਟ ਜਾਵੇ ਕਿ ਅਸੀਂ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਾਂ। ਅਸੀਂ ਦੁਨੀਆਂ ਦੀਆਂ ਚੀਜ਼ਾਂ ਵਿਚ ਖੁੱਭ ਸਕਦੇ ਹਾਂ ਜੋ ਜਲਦੀ ਹੀ ਖ਼ਤਮ ਹੋਣ ਵਾਲੀ ਹੈ। (1 ਯੂਹੰ. 2:15-17) ਇਸ ਫੰਦੇ ਤੋਂ ਬਚਣ ਲਈ ਸਾਨੂੰ ਯਹੋਵਾਹ ਤੋਂ ਮਿਲੀਆਂ ਬਰਕਤਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਤੇ ਸਾਨੂੰ ਇਸ ਗੱਲ ਲਈ ਯਹੋਵਾਹ ਦਾ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਆਪਣੇ ਲੋਕ ਬਣਨ ਦਾ ਸਨਮਾਨ ਬਖ਼ਸ਼ਿਆ ਹੈ।
ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਮੇਂ
9. ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਮੇਂ ਸਾਨੂੰ ਆਪਣੀਆਂ ਬਰਕਤਾਂ ’ਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ?
9 ਦਿਲੋਂ ਧੰਨਵਾਦੀ ਹੋਣ ਕਰਕੇ ਸਾਨੂੰ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੇਗੀ। ਅਸੀਂ ਸ਼ਾਇਦ ਉਦੋਂ ਬਹੁਤ ਨਿਰਾਸ਼ ਹੋ ਜਾਈਏ ਜਦੋਂ ਸਾਨੂੰ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇ ਜਿਨ੍ਹਾਂ ਕਰਕੇ ਅਚਾਨਕ ਸਾਡੀ ਜ਼ਿੰਦਗੀ ਹੀ ਬਦਲ ਜਾਵੇ, ਜਿਵੇਂ ਕਿ ਜੀਵਨ ਸਾਥੀ ਦੀ ਬੇਵਫ਼ਾਈ, ਜਾਨਲੇਵਾ ਬੀਮਾਰੀ, ਆਪਣੇ ਕਿਸੇ ਪਿਆਰੇ ਦੀ ਮੌਤ ਜਾਂ ਕੁਦਰਤੀ ਆਫ਼ਤਾਂ ਦੇ ਤਬਾਹਕੁਨ ਅਸਰ। ਜੇ ਅਸੀਂ ਇਨ੍ਹਾਂ ਸਮਿਆਂ ਦੌਰਾਨ ਆਪਣੀਆਂ ਬਰਕਤਾਂ ’ਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਦਿਲਾਸਾ ਮਿਲੇਗਾ ਤੇ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਮਿਲੇਗੀ। ਹੇਠਾਂ ਦੱਸੇ ਭੈਣਾਂ-ਭਰਾਵਾਂ ਦੇ ਤਜਰਬਿਆਂ ’ਤੇ ਗੌਰ ਕਰੋ।
10. ਈਰੀਨਾ ਨੂੰ ਆਪਣੀਆਂ ਬਰਕਤਾਂ ’ਤੇ ਸੋਚ-ਵਿਚਾਰ ਕਰਨ ਨਾਲ ਕੀ ਫ਼ਾਇਦਾ ਹੋਇਆ?
* ਉੱਤਰੀ ਅਮਰੀਕਾ ਵਿਚ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦੀ ਹੈ। ਉਸ ਦਾ ਪਤੀ ਇਕ ਬਜ਼ੁਰਗ ਸੀ ਜਿਸ ਨੇ ਉਸ ਨਾਲ ਬੇਵਫ਼ਾਈ ਕੀਤੀ ਤੇ ਉਹ ਉਸ ਨੂੰ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ। ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ ਵਿਚ ਈਰੀਨਾ ਦੀ ਕਿਹੜੀ ਗੱਲ ਨੇ ਮਦਦ ਕੀਤੀ? ਉਹ ਦੱਸਦੀ ਹੈ: “ਮੈਂ ਇਸ ਗੱਲੋਂ ਯਹੋਵਾਹ ਦੀ ਧੰਨਵਾਦੀ ਹਾਂ ਕਿ ਉਹ ਨਿੱਜੀ ਤੌਰ ਤੇ ਮੈਨੂੰ ਸੰਭਾਲਦਾ ਹੈ। ਹਰ ਰੋਜ਼ ਸਮਾਂ ਕੱਢ ਕੇ ਆਪਣੀਆਂ ਬਰਕਤਾਂ ’ਤੇ ਸੋਚ-ਵਿਚਾਰ ਕਰਨ ਨਾਲ ਮੈਂ ਦੇਖ ਸਕਦੀ ਹਾਂ ਕਿ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਸਾਡਾ ਹਿਫਾਜ਼ਤ ਕਰਨ ਵਾਲਾ ਸਵਰਗੀ ਪਿਤਾ ਸਾਨੂੰ ਜਾਣਦਾ ਹੈ ਤੇ ਪਿਆਰ ਕਰਦਾ ਹੈ। ਮੈਂ ਜਾਣਦੀ ਹਾਂ ਕਿ ਉਹ ਮੈਨੂੰ ਕਦੇ ਨਹੀਂ ਛੱਡੇਗਾ।” ਭਾਵੇਂ ਕਿ ਈਰੀਨਾ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਦੁਖਦਾਈ ਹਾਲਾਤ ਆਏ, ਫਿਰ ਵੀ ਖ਼ੁਸ਼ ਰਹਿਣ ਕਰਕੇ ਉਹ ਇਨ੍ਹਾਂ ਦਾ ਸਾਮ੍ਹਣਾ ਕਰਦੀ ਹੈ ਤੇ ਦੂਜਿਆਂ ਨੂੰ ਹੌਸਲਾ ਦਿੰਦੀ ਹੈ।
10 ਈਰੀਨਾ11. ਕਿਹੜੀ ਗੱਲ ਨੇ ਕਯੌਂਗ-ਸੂਕ ਦੀ ਜਾਨਲੇਵਾ ਬੀਮਾਰੀ ਨਾਲ ਸਿੱਝਣ ਵਿਚ ਮਦਦ ਕੀਤੀ?
11 ਕਯੌਂਗ-ਸੂਕ ਏਸ਼ੀਆ ਵਿਚ ਰਹਿੰਦੀ ਹੈ ਤੇ ਉਸ ਨੇ 20 ਤੋਂ ਜ਼ਿਆਦਾ ਸਾਲਾਂ ਤਕ ਆਪਣੇ ਪਤੀ ਨਾਲ ਪਾਇਨੀਅਰਿੰਗ ਕੀਤੀ। ਅਚਾਨਕ ਹੀ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਫੇਫੜਿਆਂ ਦਾ ਕੈਂਸਰ ਹੈ ਜੋ ਕਾਫ਼ੀ ਵਧ ਚੁੱਕਾ ਸੀ ਤੇ ਉਸ ਨੂੰ ਦੱਸਿਆ ਗਿਆ ਕਿ ਉਹ ਤਿੰਨ ਤੋਂ ਛੇ ਮਹੀਨਿਆਂ ਤਕ ਹੀ ਜੀਉਂਦੀ ਰਹਿ ਸਕਦੀ ਸੀ। ਭਾਵੇਂ ਕਿ ਉਸ ਨੇ ਤੇ ਉਸ ਦੇ ਪਤੀ ਨੇ ਬਹੁਤ ਸਾਰੀਆਂ ਛੋਟੀਆਂ ਤੇ ਵੱਡੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ, ਪਰ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਉਸ ਨੇ ਕਿਹਾ: “ਇਸ ਬੀਮਾਰੀ ਨੇ ਮੈਨੂੰ ਅੰਦਰੋਂ ਤੋੜ ਦਿੱਤਾ। ਮੈਨੂੰ ਲੱਗਾ ਕਿ ਮੇਰਾ ਸਭ ਕੁਝ ਤਬਾਹ ਹੋ ਗਿਆ ਤੇ ਮੈਂ ਬਹੁਤ ਡਰ ਗਈ।” ਕਿਹੜੀ ਗੱਲ ਨੇ ਕਯੌਂਗ-ਸੂਕ ਦੀ ਬੀਮਾਰੀ ਨਾਲ ਸਿੱਝਣ ਵਿਚ ਮਦਦ ਕੀਤੀ? ਉਹ ਦੱਸਦੀ ਹੈ: “ਉਸ ਦਿਨ ਤੋਂ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਕੋਠੇ ’ਤੇ ਜਾ ਕੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਵਿਚ ਪੰਜ ਚੀਜ਼ਾਂ ਲਈ ਧੰਨਵਾਦ ਕਰਦੀ ਹਾਂ। ਇਸ ਨਾਲ ਮੇਰਾ ਭਰੋਸਾ ਵਧਦਾ ਹੈ ਤੇ ਮੈਂ ਯਹੋਵਾਹ ਲਈ ਆਪਣੇ ਪਿਆਰ ਨੂੰ ਦਿਖਾਉਣ ਲਈ ਪ੍ਰੇਰਿਤ ਹੁੰਦੀ ਹਾਂ।” ਰਾਤ ਨੂੰ ਇਹ ਪ੍ਰਾਰਥਨਾਵਾਂ ਕਰਨ ਨਾਲ ਕਯੌਂਗ-ਸੂਕ ਨੂੰ ਕੀ ਫ਼ਾਇਦਾ ਹੋਇਆ? ਉਹ ਦੱਸਦੀ ਹੈ: “ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਯਹੋਵਾਹ ਅਜ਼ਮਾਇਸ਼ਾਂ ਵਿਚ ਸਾਨੂੰ ਸੰਭਾਲਦਾ ਹੈ ਤੇ ਸਾਡੀ ਜ਼ਿੰਦਗੀ ਵਿਚ ਅਜ਼ਮਾਇਸ਼ਾਂ ਤੋਂ ਕਿਤੇ ਜ਼ਿਆਦਾ ਬਰਕਤਾਂ ਹਨ।”
12. ਜੇਸਨ ਨੂੰ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਦਿਲਾਸਾ ਕਿਵੇਂ ਮਿਲਿਆ?
12 ਜੇਸਨ ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦਾ ਹੈ ਤੇ ਉਹ 30 ਤੋਂ ਜ਼ਿਆਦਾ ਸਾਲਾਂ ਤੋਂ ਫੁੱਲ-ਟਾਈਮ ਸੇਵਾ ਕਰ ਰਿਹਾ ਹੈ। ਉਹ ਦੱਸਦਾ ਹੈ: “ਸੱਤ ਸਾਲ ਪਹਿਲਾਂ ਮੇਰੀ ਪਿਆਰੀ ਪਤਨੀ ਦੀ ਮੌਤ ਹੋ ਗਈ ਤੇ ਉਸ ਦਾ ਵਿਛੋੜਾ ਝੱਲਣਾ ਬਹੁਤ ਔਖਾ ਹੈ। ਮੈਂ ਹੌਸਲਾ ਹਾਰ ਜਾਣਾ ਸੀ ਜੇ ਮੈਂ ਇਹੀ ਸੋਚਦਾ ਰਹਿੰਦਾ ਕਿ ਕੈਂਸਰ ਦੀ ਬੀਮਾਰੀ ਨਾਲ ਸੰਘਰਸ਼ ਕਰਦਿਆਂ ਉਹ ਕਿੰਨਾ ਦੁੱਖ ਸਹਿ ਰਹੀ ਸੀ।” ਜੇਸਨ ਦੀ ਕਿਸ ਗੱਲ ਨੇ ਮਦਦ ਕੀਤੀ? ਉਹ ਦੱਸਦਾ ਹੈ: “ਇਕ ਵਾਰ ਮੈਂ ਉਨ੍ਹਾਂ ਖ਼ੁਸ਼ੀ ਭਰੇ ਸਮਿਆਂ ਬਾਰੇ ਸੋਚ ਰਿਹਾ ਸੀ ਜੋ ਮੈਂ ਆਪਣੀ ਪਤਨੀ ਨਾਲ ਬਿਤਾਏ ਸਨ ਤੇ ਇਨ੍ਹਾਂ ਮਿੱਠੀਆਂ ਯਾਦਾਂ ਲਈ ਮੈਂ ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕੀਤਾ। ਮੈਨੂੰ ਬਹੁਤ ਹਲਕਾ ਮਹਿਸੂਸ ਹੋਇਆ ਤੇ ਇਸ ਤੋਂ ਬਾਅਦ ਮੈਂ ਆਪਣੀ ਪਤਨੀ ਨਾਲ ਗੁਜ਼ਾਰੇ ਖ਼ੁਸ਼ੀਆਂ ਭਰੇ ਪਲਾਂ ਲਈ ਯਹੋਵਾਹ ਦਾ ਬਾਕਾਇਦਾ ਧੰਨਵਾਦ ਕਰਨਾ ਸ਼ੁਰੂ ਕੀਤਾ। ਧੰਨਵਾਦ ਕਰਨ ਕਰਕੇ ਮੇਰਾ ਨਜ਼ਰੀਆ ਹੀ ਬਦਲ ਗਿਆ। ਅਜੇ ਵੀ ਮੈਨੂੰ ਉਸ ਦੇ ਵਿਛੋੜੇ ਦਾ ਦੁੱਖ ਹੈ, ਫਿਰ ਵੀ ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਖ਼ੁਸ਼ੀਆਂ ਭਰਿਆ ਵਿਆਹੁਤਾ ਜੀਵਨ ਗੁਜ਼ਾਰਿਆ ਤੇ ਆਪਣੇ ਜੀਵਨ ਸਾਥੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਜੋ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦੀ ਸੀ। ਇਸ ਤਰ੍ਹਾਂ ਮੇਰੇ ਨਜ਼ਰੀਏ ਵਿਚ ਸੁਧਾਰ ਹੋਇਆ।”
“ਮੈਂ ਬਹੁਤ ਧੰਨਵਾਦੀ ਹਾਂ ਕਿ ਯਹੋਵਾਹ ਮੇਰਾ ਪਰਮੇਸ਼ੁਰ ਹੈ।”
13. ਆਪਣੇ ਪਰਿਵਾਰ ਦਾ ਵਿਛੋੜਾ ਝੱਲਣ ਵਿਚ ਸ਼ੈਰਲ ਦੀ ਕਿਸ ਗੱਲ ਨੇ ਮਦਦ ਕੀਤੀ?
13 ਜਦੋਂ ਸਾਲ 2013 ਦੇ ਅਖ਼ੀਰ ਵਿਚ ਕੇਂਦਰੀ ਫ਼ਿਲਪੀਨ ਵਿਚ ਹਾਈਆਨ ਨਾਂ ਦਾ ਤੂਫ਼ਾਨ ਆਇਆ, ਤਾਂ ਸਿਰਫ਼ 13 ਸਾਲ ਦੀ ਸ਼ੈਰਲ ਨੇ ਆਪਣਾ ਸਭ ਕੁਝ ਗੁਆ ਲਿਆ। ਉਸ ਨੇ ਦੱਸਿਆ: “ਮੈਂ ਆਪਣਾ ਘਰ-ਬਾਰ ਗੁਆ ਲਿਆ ਤੇ ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਮਰ ਗਏ।” ਉਸ ਦੇ ਮਾਤਾ-ਪਿਤਾ ਤੇ ਤਿੰਨ ਭੈਣ-ਭਰਾ ਤੂਫ਼ਾਨੀ ਲਹਿਰਾਂ ਦੀ ਲਪੇਟ ਵਿਚ ਆ ਕੇ ਮੌਤ ਦੀ ਨੀਂਦ ਸੌਂ ਗਏ। ਆਪਣੇ ਮਨ ਵਿਚ ਕੁੜੱਤਣ ਭਰਨ ਦੀ ਬਜਾਇ ਕਿਸ ਗੱਲ ਨੇ ਸ਼ੈਰਲ ਦੀ ਇਸ ਔਖੀ ਘੜੀ ਨੂੰ ਸਹਿਣ ਵਿਚ ਮਦਦ ਕੀਤੀ? ਸ਼ੈਰਲ ਯਹੋਵਾਹ ਦਾ ਧੰਨਵਾਦ ਕਰਦੀ ਹੈ ਕਿਉਂਕਿ ਉਹ ਉਨ੍ਹਾਂ
“ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ”
14. ਸਾਡੇ ਕੋਲ ਕਿਹੜੀ ਸ਼ਾਨਦਾਰ ਉਮੀਦ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
14 ਇਤਿਹਾਸ ਗਵਾਹ ਹੈ ਕਿ ਯਹੋਵਾਹ ਦੇ ਲੋਕਾਂ ਨੇ ਆਪਣੀਆਂ ਬਰਕਤਾਂ ’ਤੇ ਖ਼ੁਸ਼ੀ ਮਨਾਈ ਹੈ। ਮਿਸਾਲ ਲਈ, ਲਾਲ ਸਮੁੰਦਰ ਕੋਲ ਫ਼ਿਰਊਨ ਤੇ ਉਸ ਦੀਆਂ ਫ਼ੌਜਾਂ ਤੋਂ ਆਜ਼ਾਦ ਹੋਣ ਤੋਂ ਬਾਅਦ ਇਜ਼ਰਾਈਲੀਆਂ ਨੇ ਆਪਣੀ ਖ਼ੁਸ਼ੀ ਜ਼ਾਹਰ ਕਰਨ ਲਈ ਪ੍ਰਸ਼ੰਸਾ ਤੇ ਧੰਨਵਾਦ ਦੇ ਗੀਤ ਗਾਏ। (ਕੂਚ 15:1-21) ਅੱਜ ਸਾਡੀਆਂ ਸਾਰੀਆਂ ਬਰਕਤਾਂ ਵਿੱਚੋਂ ਇਕ ਅਨਮੋਲ ਬਰਕਤ ਇਹ ਉਮੀਦ ਹੈ ਕਿ ਜਲਦੀ ਹੀ ਉਨ੍ਹਾਂ ਸਾਰੇ ਕਾਰਨਾਂ ਨੂੰ ਖ਼ਤਮ ਕੀਤਾ ਜਾਵੇਗਾ ਜਿਨ੍ਹਾਂ ਕਰਕੇ ਸਾਨੂੰ ਦੁੱਖ ਤੇ ਨਿਰਾਸ਼ਾ ਹੁੰਦੀ ਹੈ। (ਜ਼ਬੂ. 7:9-11; ਯਸਾ. 25:8; 33:24) ਕਲਪਨਾ ਕਰੋ ਕਿ ਸਾਨੂੰ ਕਿਵੇਂ ਲੱਗੇਗਾ ਜਦੋਂ ਯਹੋਵਾਹ ਆਪਣੇ ਸਾਰੇ ਦੁਸ਼ਮਣਾਂ ਨੂੰ ਖ਼ਤਮ ਕਰੇਗਾ ਤੇ ਸਾਡਾ ਨਵੀਂ ਦੁਨੀਆਂ ਵਿਚ ਸੁਆਗਤ ਕਰੇਗਾ ਜਿੱਥੇ ਸ਼ਾਂਤੀ ਤੇ ਧਾਰਮਿਕਤਾ ਹੋਵੇਗੀ। ਧੰਨਵਾਦ ਕਰਨ ਲਈ ਉਹ ਦਿਨ ਕਿੰਨਾ ਹੀ ਵਧੀਆ ਹੋਵੇਗਾ!
15. ਸਾਲ 2015 ਦੌਰਾਨ ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ?
15 ਅਸੀਂ 2015 ਦੌਰਾਨ ਯਹੋਵਾਹ ਤੋਂ ਅਣਗਿਣਤ ਬਰਕਤਾਂ ਲੈਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਇਹ ਸੱਚ ਹੈ ਕਿ ਇਸ ਸਾਲ ਦੌਰਾਨ ਸ਼ਾਇਦ ਸਾਨੂੰ ਕੁਝ ਅਜ਼ਮਾਇਸ਼ਾਂ ਦਾ ਵੀ ਸਾਮ੍ਹਣਾ ਕਰਨਾ ਪਵੇ। ਭਾਵੇਂ ਜੋ ਮਰਜ਼ੀ ਹੋਵੇ, ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਕਦੇ ਵੀ ਨਹੀਂ ਛੱਡੇਗਾ। (ਬਿਵ. 31:8; ਜ਼ਬੂ. 9:9, 10) ਉਹ ਸਾਨੂੰ ਹਰ ਉਹ ਚੀਜ਼ ਦਿੰਦਾ ਰਹੇਗਾ ਜੋ ਸਾਨੂੰ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣ ਲਈ ਜ਼ਰੂਰੀ ਹੈ। ਇਸ ਲਈ ਆਓ ਆਪਾਂ ਹਬੱਕੂਕ ਨਬੀ ਵਰਗਾ ਰਵੱਈਆ ਰੱਖਣ ਦਾ ਇਰਾਦਾ ਕਰੀਏ ਜਿਸ ਨੇ ਕਿਹਾ: “ਭਾਵੇਂ ਹਜੀਰ ਦਾ ਬਿਰਛ ਨਾ ਫਲੇ ਫੁੱਲੇ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਬਿਰਛ ਦਾ ਹਾਸਲ ਘਟੇ, ਅਤੇ ਖੇਤ ਅੰਨ ਨਾ ਦੇਣ, ਭਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ, ਅਤੇ ਵੱਗ ਕੁਰ੍ਹਾਂ ਵਿੱਚ ਨਾ ਹੋਣ, ਤਾਂ ਵੀ ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।” (ਹਬ. 3:17, 18) ਆਓ ਆਪਾਂ ਆਉਣ ਵਾਲੇ ਸਾਲ ਦੌਰਾਨ ਮਿਲਣ ਵਾਲੀਆਂ ਬਰਕਤਾਂ ਬਾਰੇ ਸੋਚਦੇ ਰਹੀਏ ਤੇ 2015 ਲਈ ਬਾਈਬਲ ਦੇ ਹਵਾਲੇ ਦੀ ਸਲਾਹ ’ਤੇ ਚੱਲਦੇ ਰਹਿਣ ਲਈ ਪ੍ਰੇਰਿਤ ਹੋਈਏ: “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ।”
^ ਪੈਰਾ 10 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।