ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?
ਬਾਈਬਲ ਮੇਰੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾ ਸਕਦੀ ਹੈ?
ਬਾਈਬਲ ਕੋਈ ਆਮ ਕਿਤਾਬ ਨਹੀਂ ਹੈ। ਇਸ ਵਿਚ ਸਾਡੇ ਸਿਰਜਣਹਾਰ ਵੱਲੋਂ ਸਲਾਹ ਦਿੱਤੀ ਗਈ ਹੈ। (2 ਤਿਮੋਥਿਉਸ 3:16) ਇਸ ਵਿਚ ਦਿੱਤਾ ਸੰਦੇਸ਼ ਸਾਡੇ ’ਤੇ ਬਹੁਤ ਅਸਰ ਪਾ ਸਕਦਾ ਹੈ। ਦਰਅਸਲ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” (ਇਬਰਾਨੀਆਂ 4:12) ਇਸ ਵਿਚ ਦੋ ਤਰੀਕਿਆਂ ਨਾਲ ਸਾਡੀ ਜ਼ਿੰਦਗੀ ਬਿਹਤਰ ਬਣਾਉਣ ਦੀ ਤਾਕਤ ਹੈ। ਇਹ ਹੁਣ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸੇਧ ਦਿੰਦੀ ਹੈ ਅਤੇ ਰੱਬ ਤੇ ਉਸ ਦੇ ਵਾਅਦਿਆਂ ਬਾਰੇ ਜਾਣਨ ਵਿਚ ਸਾਡੀ ਮਦਦ ਕਰਦੀ ਹੈ।
ਅੱਜ ਤੁਹਾਡੀ ਜ਼ਿੰਦਗੀ ਬਿਹਤਰ ਬਣਾਉਂਦੀ ਹੈ। ਬਾਈਬਲ ਜ਼ਿੰਦਗੀ ਦੇ ਹਰ ਮਾਮਲੇ ਵਿਚ ਮਦਦ ਕਰ ਸਕਦੀ ਹੈ। ਇਹ ਹੇਠਾਂ ਦੱਸੀਆਂ ਗੱਲਾਂ ਬਾਰੇ ਸਲਾਹ ਦਿੰਦੀ ਹੈ।
- ਦੂਸਰਿਆਂ ਨਾਲ ਸਾਡੇ ਰਿਸ਼ਤੇ।
-
ਜਜ਼ਬਾਤ ਅਤੇ ਸਿਹਤ।
—ਜ਼ਬੂਰਾਂ ਦੀ ਪੋਥੀ 37:8; ਕਹਾਉਤਾਂ 17:22. -
ਕਦਰਾਂ-ਕੀਮਤਾਂ।
—1 ਕੁਰਿੰਥੀਆਂ 6:9, 10. -
ਪੈਸੇ।
—ਕਹਾਉਤਾਂ 10:4; 28:19; ਅਫ਼ਸੀਆਂ 4:28. *
ਏਸ਼ੀਆ ਵਿਚ ਰਹਿੰਦੇ ਇਕ ਜੁਆਨ ਜੋੜੇ ਨੂੰ ਬਾਈਬਲ ਵਿਚ ਦਿੱਤੀ ਸਲਾਹ ਬਹੁਤ ਚੰਗੀ ਲੱਗੀ। ਕਈ ਨਵੇਂ ਵਿਆਹੇ ਜੋੜਿਆਂ ਵਾਂਗ ਉਨ੍ਹਾਂ ਨੂੰ ਵੀ ਇਕ-ਦੂਜੇ ਦੇ ਸੁਭਾਅ ਅਨੁਸਾਰ ਢਲ਼ਣ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਵਿਚ ਬਹੁਤ ਮੁਸ਼ਕਲ ਆ ਰਹੀ ਸੀ। ਪਰ ਉਨ੍ਹਾਂ ਨੇ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਨੂੰ ਲਾਗੂ ਕਰਨਾ ਸ਼ੁਰੂ ਕੀਤਾ। ਇਸ ਦਾ ਕੀ ਨਤੀਜਾ ਨਿਕਲਿਆ? ਪਤੀ ਵਿਸੇਂਟ ਕਹਿੰਦਾ ਹੈ: “ਬਾਈਬਲ ਵਿੱਚੋਂ ਮੈਂ ਜੋ ਵੀ ਪੜ੍ਹਿਆ, ਉਸ ਦੀ ਮਦਦ ਨਾਲ ਮੈਂ ਵਿਆਹੁਤਾ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਪਿਆਰ ਨਾਲ ਸੁਲਝਾ ਸਕਿਆ। ਬਾਈਬਲ ਅਨੁਸਾਰ ਜੀਉਣ ਨਾਲ ਅਸੀਂ ਜ਼ਿੰਦਗੀ ਵਿਚ ਖ਼ੁਸ਼ੀਆਂ ਮਾਣ ਰਹੇ ਹਾਂ।” ਉਸ ਦੀ ਪਤਨੀ ਅਨਾਲੂ ਸਹਿਮਤ ਹੁੰਦੀ ਹੈ: “ਬਾਈਬਲ ਵਿੱਚੋਂ ਮਿਸਾਲਾਂ ਪੜ੍ਹ ਕੇ ਸਾਡੀ ਮਦਦ ਹੋਈ। ਹੁਣ ਮੈਂ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਜ਼ਿੰਦਗੀ ਵਿਚ ਰੱਖੇ ਟੀਚਿਆਂ ਤੋਂ ਖ਼ੁਸ਼ ਅਤੇ ਸੰਤੁਸ਼ਟ ਹਾਂ।”
ਰੱਬ ਬਾਰੇ ਜਾਣਨਾ। ਵਿਆਹੁਤਾ ਜ਼ਿੰਦਗੀ ਬਾਰੇ ਦੱਸਣ ਤੋਂ ਇਲਾਵਾ ਵਿਸੇਂਟ ਕਹਿੰਦਾ ਹੈ: “ਬਾਈਬਲ ਪੜ੍ਹਨ ਨਾਲ ਮੈਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੇ ਨੇੜੇ ਮਹਿਸੂਸ ਕਰਦਾ ਹਾਂ।” ਵਿਸੇਂਟ ਦੀ ਟਿੱਪਣੀ ਤੋਂ ਇਕ ਜ਼ਰੂਰੀ ਗੱਲ ਬਾਰੇ ਪਤਾ ਲੱਗਦਾ ਹੈ
ਜੇ ਤੁਸੀਂ ਬਾਈਬਲ ਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਅਤੇ ਪੜ੍ਹਦੇ ਰਹਿੰਦੇ ਹੋ, ਤਾਂ ਤੁਹਾਨੂੰ ਵੀ ਇਹ ਫ਼ਾਇਦੇ ਹੋ ਸਕਦੇ ਹਨ। ਤੁਸੀਂ ਵੀ ਹੁਣ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਦੇ ਹੋ ਅਤੇ ਰੱਬ ਬਾਰੇ ਜਾਣ ਸਕਦੇ ਹੋ। ਪਰ ਬਾਈਬਲ ਪੜ੍ਹਦੇ ਸਮੇਂ ਤੁਹਾਡੇ ਦਿਮਾਗ਼ ਵਿਚ ਬਹੁਤ ਸਾਰੇ ਸਵਾਲ ਆਉਣਗੇ। ਜਦੋਂ ਆਉਣਗੇ ਤਾਂ ਇਥੋਪੀਆ ਦੇ ਅਧਿਕਾਰੀ ਦੀ ਚੰਗੀ ਮਿਸਾਲ ਯਾਦ ਰੱਖੋ ਜੋ ਅੱਜ ਤੋਂ 2,000 ਸਾਲ ਪਹਿਲਾਂ ਜੀਉਂਦਾ ਹੁੰਦਾ ਸੀ। ਬਾਈਬਲ ਬਾਰੇ ਉਸ ਦੇ ਬਹੁਤ ਸਾਰੇ ਸਵਾਲ ਸਨ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਜੋ ਪੜ੍ਹ ਰਿਹਾ ਸੀ ਕੀ ਉਹ ਉਸ ਨੂੰ ਸਮਝ ਆਇਆ, ਤਾਂ ਉਸ ਨੇ ਜਵਾਬ ਦਿੱਤਾ: “ਜਦ ਤਕ ਕੋਈ ਮੈਨੂੰ ਨਾ ਸਮਝਾਵੇ, ਤਾਂ ਮੈਨੂੰ ਕਿਵੇਂ ਸਮਝ ਆਵੇਗਾ?” * ਫਿਰ ਉਹ ਖ਼ੁਸ਼ੀ-ਖ਼ੁਸ਼ੀ ਫ਼ਿਲਿੱਪੁਸ ਤੋਂ ਸਿੱਖਣ ਲਈ ਤਿਆਰ ਹੋ ਗਿਆ ਜਿਸ ਨੂੰ ਬਾਈਬਲ ਦਾ ਕਾਫ਼ੀ ਗਿਆਨ ਸੀ ਅਤੇ ਜੋ ਪਹਿਲੀ ਸਦੀ ਵਿਚ ਯਿਸੂ ਦਾ ਚੇਲਾ ਸੀ। (ਰਸੂਲਾਂ ਦੇ ਕੰਮ 8:30, 31, 34) ਉਸ ਅਧਿਕਾਰੀ ਵਾਂਗ ਜੇ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ www.mr1310.com/pa ’ਤੇ ਫ਼ਾਰਮ ਭਰੋ ਜਾਂ ਇਸ ਰਸਾਲੇ ਵਿਚ ਦਿੱਤੇ ਪਤੇ ਉੱਤੇ ਲਿਖੋ। ਤੁਸੀਂ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਨੇੜੇ ਦੇ ਕਿੰਗਡਮ ਹਾਲ ਵਿਚ ਜਾ ਸਕਦੇ ਹੋ। ਕਿਉਂ ਨਾ ਅੱਜ ਹੀ ਤੁਸੀਂ ਇਕ ਬਾਈਬਲ ਲਵੋ ਅਤੇ ਇਸ ਦੀ ਸੇਧ ਲੈ ਕੇ ਆਪਣੀ ਜ਼ਿੰਦਗੀ ਬਿਹਤਰ ਬਣਾਓ?
ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਬਾਈਬਲ ’ਤੇ ਪੂਰਾ ਭਰੋਸਾ ਕਰ ਸਕਦੇ ਹੋ ਜਾਂ ਨਹੀਂ, ਤਾਂ ਕਿਰਪਾ ਕਰ ਕੇ “ਕੀ ਬਾਈਬਲ ਸੱਚੀ ਹੈ?” ਨਾਂ ਦਾ ਛੋਟਾ ਜਿਹਾ ਵੀਡੀਓ ਦੇਖੋ। ਤੁਸੀਂ ਕੋਡ ਸਕੈਨ ਕਰ ਕੇ ਇਹ ਵੀਡੀਓ ਦੇਖ ਸਕਦੇ ਹੋ ਜਾਂ ਸਾਡੀ ਵੈੱਬਸਾਈਟ jw.org/pa ’ਤੇ “ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖ ਸਕਦੇ ਹੋ
^ ਪੈਰਾ 8 ਬਾਈਬਲ ਦੀ ਸਲਾਹ ਸੰਬੰਧੀ ਹੋਰ ਮਿਸਾਲਾਂ ਦੇਖਣ ਲਈ ਸਾਡੀ ਵੈੱਬਸਾਈਟ jw.org/pa ’ਤੇ ਜਾਓ ਅਤੇ “ਸਾਡੇ ਬਾਰੇ” > “ਆਮ ਪੁੱਛੇ ਜਾਂਦੇ ਸਵਾਲ” ਹੇਠਾਂ ਦੇਖੋ।
^ ਪੈਰਾ 11 ਇਸ ਅੰਕ ਦਾ ਲੇਖ “ਕੀ ਇਹ ਛੋਟੀ ਜਿਹੀ ਗ਼ਲਤਫ਼ਹਿਮੀ ਹੈ?” ਵੀ ਦੇਖੋ।