Skip to content

Skip to table of contents

Marek M. Berezowski/Anadolu Agency via Getty Images

ਖ਼ਬਰਦਾਰ ਰਹੋ!

ਯੂਕਰੇਨ ਵਿਚ ਯੁੱਧ ਸ਼ੁਰੂ ਹੋਏ ਨੂੰ ਇਕ ਸਾਲ ਹੋ ਗਿਆ​—ਬਾਈਬਲ ਕੀ ਉਮੀਦ ਦਿੰਦੀ ਹੈ?

ਯੂਕਰੇਨ ਵਿਚ ਯੁੱਧ ਸ਼ੁਰੂ ਹੋਏ ਨੂੰ ਇਕ ਸਾਲ ਹੋ ਗਿਆ​—ਬਾਈਬਲ ਕੀ ਉਮੀਦ ਦਿੰਦੀ ਹੈ?

 ਸ਼ੁੱਕਰਵਾਰ, 24 ਫਰਵਰੀ 2023 ਨੂੰ ਯੂਕਰੇਨ ਵਿਚ ਯੁੱਧ ਸ਼ੁਰੂ ਹੋਏ ਨੂੰ ਇਕ ਸਾਲ ਹੋ ਗਿਆ ਹੈ। ਕੁਝ ਰਿਪੋਰਟਾਂ ਮੁਤਾਬਕ ਇਸ ਭਿਆਨਕ ਯੁੱਧ ਵਿਚ 3,00,000 ਯੂਕਰੇਨੀ ਅਤੇ ਰੂਸੀ ਫ਼ੌਜੀ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ ਅਤੇ ਮੰਨਿਆ ਜਾਂਦਾ ਹੈ ਕਿ ਤਕਰੀਬਨ 30,000 ਨਾਗਰਿਕਾਂ ਦੀ ਜਾਨ ਗਈ ਹੈ। ਪਰ ਇਹ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ।

 ਦੁੱਖ ਦੀ ਗੱਲ ਹੈ ਕਿ ਇਹ ਯੁੱਧ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ।

  •   “ਰੂਸੀ ਫ਼ੌਜੀਆਂ ਦੇ ਯੂਕਰੇਨ ਵਿਚ ਦਾਖ਼ਲ ਹੋਣ ਤੋਂ ਲਗਭਗ ਇਕ ਸਾਲ ਬਾਅਦ ਯੁੱਧ ਖ਼ਤਮ ਹੋਣ ਦਾ ਕੋਈ ਆਸਾਰ ਨਜ਼ਰ ਨਹੀਂ ਆਉਂਦਾ। ਨਾਲੇ ਇਹ ਵੀ ਨਹੀਂ ਲੱਗਦਾ ਕਿ ਦੋਵਾਂ ਧਿਰਾਂ ਵਿੱਚੋਂ ਕੋਈ ਧਿਰ ਜਿੱਤੇਗੀ ਜਾਂ ਦੋਵੇਂ ਧਿਰਾਂ ਵਿਚ ਕੋਈ ਸਮਝੌਤਾ ਹੋਵੇਗਾ।”​—NPR (National Public Radio), 19 ਫਰਵਰੀ 2023.

 ਇਸ ਅਤੇ ਹੋਰ ਯੁੱਧਾਂ ਕਾਰਨ ਆਉਂਦੀਆਂ ਦੁੱਖ-ਤਕਲੀਫ਼ਾਂ ਕਰਕੇ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਬਾਈਬਲ ਉਨ੍ਹਾਂ ਨੂੰ ਕੀ ਉਮੀਦ ਦਿੰਦੀ ਹੈ? ਕੀ ਯੁੱਧ ਕਦੀ ਖ਼ਤਮ ਹੋਵੇਗਾ?

ਇਕ ਯੁੱਧ ਸਾਰੇ ਯੁੱਧਾਂ ਨੂੰ ਖ਼ਤਮ ਕਰ ਦੇਵੇਗਾ

 ਬਾਈਬਲ ਵਿਚ ਇਕ ਅਜਿਹੇ ਯੁੱਧ ਬਾਰੇ ਦੱਸਿਆ ਗਿਆ ਹੈ ਜੋ ਮਨੁੱਖਜਾਤੀ ਨੂੰ ਖ਼ਤਮ ਨਹੀਂ ਕਰੇਗਾ, ਸਗੋਂ ਬਚਾਵੇਗਾ। ਇਸ ਯੁੱਧ ਦਾ ਨਾਂ ਹੈ ਆਰਮਾਗੇਡਨ। ਇਸ ਨੂੰ ‘ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲਾ ਯੁੱਧ’ ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 16:14, 16) ਪਰਮੇਸ਼ੁਰ ਇਸ ਯੁੱਧ ਦੇ ਜ਼ਰੀਏ ਇਨਸਾਨੀ ਸਰਕਾਰਾਂ ਦਾ ਅੰਤ ਕਰ ਦੇਵੇਗਾ ਜਿਨ੍ਹਾਂ ਕਰਕੇ ਬਹੁਤ ਸਾਰੇ ਵਿਨਾਸ਼ਕਾਰੀ ਯੁੱਧ ਹੋਏ ਹਨ। ਆਰਮਾਗੇਡਨ ਦਾ ਯੁੱਧ ਕਿਵੇਂ ਹਮੇਸ਼ਾ ਲਈ ਸ਼ਾਂਤੀ ਕਾਇਮ ਕਰੇਗਾ, ਇਸ ਬਾਰੇ ਜਾਣਨ ਲਈ ਹੇਠਾਂ ਦੱਸੇ ਲੇਖ ਪੜ੍ਹੋ: