ਗੀਤ 121
ਸੰਜਮ ਰੱਖੋ
-
1. ਇਹ ਦਿਲ ਕਰਦਾ ਹੈ ਯਹੋਵਾਹ ਨੂੰ ਪਿਆਰ
ਪਰ ਮਿੱਟੀ ਦੇ ਤਨ ʼਤੇ ਪਾਪ ਦਾ ਇਖ਼ਤਿਆਰ
ਪਾਪੀ ਸੁਭਾਅ ਪਾਵੇ ਮਾੜੇ ਰਾਹ
ਸੰਜਮ ਬਿਨਾਂ ਤਾਂ ਭਗਤੀ ਬੇਕਾਰ
-
2. ਸ਼ੈਤਾਨ ਹੈ ਚਾਲਬਾਜ਼, ਚੱਲੇ ਨਵੀਂ ਚਾਲ
ਮਨ ਪਾਪੀ ਕਦੇ ਹੋ ਜਾਂਦਾ ਹੈ ਗੁਮਰਾਹ
ਜਿੱਤ ਕੇ ਰਹਾਂਗੇ ਸੱਚ ਦੀ ਇਹ ਜੰਗ
ਸਾਥ ਹੈ ਯਹੋਵਾਹ ਫਿਰ ਕਾਹਦਾ ਡਰ
-
3. ਖ਼ੁਦਾ ਦੇ ਦਾਮਨ ʼਤੇ ਨਾ ਲੱਗੇ ਦਾਗ਼
ਜੇ ਕਹਿਣੀ ਤੇ ਕਰਨੀ ਰੱਖੋਗੇ ਬੇਦਾਗ਼
ਪਾਪੀ ਤਨ-ਮਨ ਨੂੰ ਕਾਬੂ ਕਰੋ
ਜੀਵਨ ਵਿਚ ਸੰਜਮ ਸਦਾ ਰੱਖੋ
(1 ਕੁਰਿੰ. 9:25; ਗਲਾ. 5:23; 2 ਪਤ 1:6 ਵੀ ਦੇਖੋ।)